ਬਦਾਯੂੰ : ਆਲਾਪੁਰ ''ਚ ਪਲਟਿਆ ਟਰੱਕ, ਹਾਦਸੇ ''ਚ 7 ਲੋਕਾਂ ਦੀ ਮੌਤ

08/13/2019 12:32:53 AM

ਬਦਾਯੂੰ — ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਆਲਾਪੁਰ ਇਲਾਕੇ 'ਚ ਟਰੱਕ ਪਲਟਨ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਘਟਨਾ ਮਯਾਊ-ਉਸਾਵਾਂ ਰੋਡ 'ਤੇ ਹਡੌਰਾ ਪਿੰਡ ਨੇੜੇ ਵਾਪਰੀ। ਟਰੱਕ ਪਲਟਨ ਕਾਰਨ ਹੋਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜਤਾਈ ਜਾ ਰਹੀ ਹੈ। ਹੁਣ ਤਕ 7 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ।
ਟਰੱਕ 'ਚ ਗੱਲਾ ਲੱਦਿਆ ਹੋਇਆ ਸੀ। ਉਸ ਦੀ ਰਫਤਾਰ ਤੇਜ ਸੀ। ਹਡੌਰਾ ਪਿੰਡ ਨੇੜੇ ਮੋੜ 'ਤੇ ਉਸ ਦਾ ਸੰਤੁਲਨ ਵਿਗੜ ਗਿਆ ਤੇ ਨੇੜਲੇ ਖੋਖੇ 'ਤੇ ਟਰੱਕ ਪਲਟ ਗਿਆ। ਖੋਖੇ ਅਤੇ ਨੇੜਲੇ ਲੋਕ ਟਰੱਕ ਹੇਠਾਂ ਦੱਬ ਗਏ। ਹਾਲੇ ਤਕ 7 ਲੋਕਾਂ ਦੇ ਮਰਨ ਦੀ ਖਬਰ ਹੈ। ਪੁਲਸ ਪ੍ਰਸ਼ਾਸਨ ਦੀ ਟੀਮ ਵੱਡੀਆਂ ਮਸ਼ੀਨਾਂ ਨਾਲ ਬਚਾਅ ਮੁਹਿੰਮ 'ਚ ਲੱਗੀ ਹੈ। ਵੱਡੇ ਅਧਿਕਾਰੀ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਹਨ।


Inder Prajapati

Content Editor

Related News