ਖਰਾਬ ਮੌਸਮ ਅਤੇ ਹਨ੍ਹੇਰੀ ਬਣੀ ਆਫ਼ਤ, ਦਿੱਲੀ ਹਵਾਈ ਅੱਡੇ ਤੋਂ ਕਈ ਫਲਾਈਟਾਂ ਡਾਇਵਰਟ

04/26/2022 10:35:17 AM

ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ’ਤੇ ਸੋਮਵਾਰ ਸ਼ਾਮ ਨੂੰ ਹਨ੍ਹੇਰੀ ਕਾਰਨ ਘੱਟੋਂ-ਘੱਟ 6 ਉਡਾਣਾਂ ਦੇ ਮਾਰਗ ’ਚ ਤਬਦੀਲੀ ਯਾਨੀ ਕਿ ਡਾਇਵਰਟ ਕੀਤੇ ਗਏ, ਜਦਕਿ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਤੋਂ ਆ ਰਹੇ ਵਿਸਤਾਰਾ ਦੇ ਇਕ ਜਹਾਜ਼ ਅਤੇ ਜੈਪੁਰ ਤੇ ਲਖਨਊ ਤੋਂ ਆ ਰਹੀ ਅਲਾਇੰਸ ਏਅਰ ਦੀਆਂ ਦੋ ਉਡਾਣਾਂ ਨੂੰ ਸੋਮਵਾਰ ਸ਼ਾਮ ਲਖਨਊ ਹਵਾਈ ਅੱਡੇ ਵੱਲ ਮੋੜਿਆ ਗਿਆ।

ਸੂਤਰਾਂ ਮੁਤਾਬਕ ਜਬਲਪੁਰ ਅਤੇ ਪਟਨਾ ਤੋਂ ਆ ਰਹੀ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜਿਆ ਗਿਆ। ਅਧਿਕਾਰੀਆਂ ਮੁਤਾਬਕ ਵਡੋਦਰਾ ਤੋਂ ਆ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਵੀ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਸੂਤਰਾਂ ਮੁਤਾਬਕ ਹਨ੍ਹੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।

Tanu

This news is Content Editor Tanu