9 ਸਾਲਾ ਬੱਚੀ ਨਾਲ ਰੇਪ ਤੇ ਕਤਲ, ਪੀੜਤ ਪਰਿਵਾਰ ਮੰਗ ਰਿਹੈ ਇਨਸਾਫ਼

03/12/2020 11:20:43 AM

ਓਨਾਵ— ਉੱਤਰ ਪ੍ਰਦੇਸ਼ ਦਾ ਓਨਾਵ ਜ਼ਿਲਾ ਰੇਪ ਅਤੇ ਕਤਲ ਦੀਆਂ ਘਟਨਾਵਾਂ ਲਈ ਲਗਾਤਾਰ ਚਰਚਾ 'ਚ ਹੈ। ਹੁਣ 9 ਸਾਲਾ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਰੇਪ ਤੋਂ ਬਾਅਦ ਬੱਚੀ ਦਾ ਗਲਾ ਦਬਾਇਆ ਗਿਆ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੱਚੀ ਦੇ ਪਰਿਵਾਰ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ, ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। 10 ਮਾਰਚ ਨੂੰ ਹੋਲੀ ਦੇ ਦਿਨ ਹੋਈ ਇਸ ਘਟਨਾ ਦੇ ਬਾਅਦ ਤੋਂ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਕੁਝ ਦੋਸ਼ੀ ਹਿਰਾਸਤ 'ਚ ਜ਼ਰੂਰ ਲਏ ਗਏ ਹਨ। ਪੀੜਤਾ ਦੇ ਪਰਿਵਾਰ ਵਾਲੇ ਲਗਾਤਾਰ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਖਨਊ ਜੋਨ ਦੇ ਏ.ਡੀ.ਜੀ. ਐੱਸ.ਐੱਨ. ਸਾਬਤ ਵੀ ਪਰਿਵਾਰ ਨੂੰ ਮਨਾਉਣ ਪਹੁੰਚੇ।

ਇਹ ਵੀ ਪੜ੍ਹੋ: 9 ਸਾਲਾ ਬੱਚੀ ਨਾਲ ਹੈਵਾਨੀਅਤ, ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ

ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਏ.ਡੀ.ਜੀ. ਐੱਸ.ਐੱਨ. ਸਾਬਤ ਨੇ ਕਿਹਾ,''ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਕੇਸ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ। ਉਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ। ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਜੁਟੇ ਹੋਏ ਹਾਂ।'' ਇਸ ਤੋਂ ਪਹਿਲਾਂ ਪੋਸਟਮਾਰਟਮ 'ਚ ਬੱਚੀ ਦੇ ਰੇਪ ਅਤੇ ਗਲਾ ਦਬਾ ਕੇ ਜਾਨ ਲੈਣ ਦੀ ਕੋਸ਼ਿਸ਼ ਦੀ ਪੁਸ਼ਟੀ ਹੋਈ ਹੈ।

ਦੱਸਿਆ ਗਿਆ ਹੈ ਕਿ ਰੇਪ ਤੋਂ ਬਾਅਦ ਦੋਸ਼ੀ ਬੱਚੀ ਨੂੰ ਖੇਤ 'ਚ ਸੁੱਟ ਕੇ ਫਰਾਰ ਹੋ ਗਿਆ। ਘਰ ਵਾਲਿਆਂ ਨੂੰ ਖਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਜਲਦੀ 'ਚ ਉਹ ਬੱਚੀ ਨੂੰ ਲੈ ਕੇ ਸਥਾਨਕ ਹਸਪਤਾਲ ਪਹੁੰਚੇ। ਉੱਥੇ ਡਾਕਟਰਾਂ ਨੇ ਬੱਚੀ ਨੂੰ ਹੈਲੇਟ ਹਸਪਤਾਲ ਰੈਫਰ ਕਰ ਦਿੱਤਾ। ਹਾਲਾਂਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।

DIsha

This news is Content Editor DIsha