11 ਮਹੀਨੇ ਦੀ ਬੱਚੀ ਦਾ ਗੁੜੀਆ ਨਾਲ ਅਨੋਖਾ ਇਲਾਜ (ਵੀਡੀਓ)

08/30/2019 3:47:57 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ ’ਚ ਇਕ ਬੱਚੀ ਦੇ ਲੱਤ ’ਚ ਫਰੈਕਚਰ ਹੋ ਗਿਆ ਸੀ। ਇਸ ਦੇ ਬਾਵਜੂਦ ਹਸਪਤਾਲ ਸਟਾਫ਼ ਲਈ ਉਸ ਦਾ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਸੀ, ਜਿਸ ’ਚ ਅੰਤ ’ਚ ਬੱਚੀ ਦੀ ਗੁੜੀਆ ਸਹਾਰਾ ਬਣੀ। ਤਸਵੀਰ ’ਚ ਜੋ ਬੱਚੀ ਲੇਟੀ ਦਿੱਸ ਰਹੀ ਹੈ, ਉਸ ਦਾ ਨਾਂ ਜਕੀਰਾ ਹੈ। 11 ਮਹੀਨੇ ਦੀ ਇਸ ਬੱਚੀ ਦਾ ਪਰਿਵਾਰ ਦਿੱਲੀ ਗੇਟ ’ਚ ਰਹਿੰਦਾ ਹੈ। ਜਕੀਰਾ ਦੇ ਨਾਲ ਹੀ ਉਸ ਦੀ ਗੁੜੀਆ ਪਰੀ ਹੈ। ਖਬਰਾਂ ਅਨੁਸਾਰ 17 ਅਗਸਤ ਨੂੰ ਜਕੀਰਾ ਘਰ ’ਚ ਬੈੱਡ ਤੋਂ ਡਿੱਗ ਗਈ ਸੀ। ਪਰਿਵਾਰ ਲੋਕ ਨਾਇਕ ਹਸਪਤਾਲ ਲੈ ਕੇ ਆਇਆ, ਪਤਾ ਲੱਗਾ ਕਿ ਫਰੈਕਚਰ ਹੋ ਗਿਆ ਹੈ।ਪੇਨ ਕਿਲਰਜ਼, ਚਾਕਲੇਟ ਦੇ ਬਾਵਜੂਦ ਜਕੀਰਾ ਦਾ ਰੋਣਾ ਚਾਲੂ ਸੀ
ਡਾਕਟਰਾਂ ਨੇ ਕਿਹਾ ਕਿ ਬੱਚੀ ਦੇ ਪੈਰਾਂ ਨੂੰ ਬੰਨ੍ਹ ਕੇ ਰੱਖਣਾ ਹੋਵੇਗਾ। ਦੱਸਣਯੋਗ ਹੈ ਕਿ 2 ਸਾਲ ਤੱਕ ਦੇ ਬੱਚਿਆਂ ਦੇ ਪੈਰ ਦੀ ਹੱਡੀ ’ਚ ਜਦੋਂ ਲੱਗਦੀ ਹੈ ਤਾਂ ਇਸ ਤਰੀਕੇ ਦੇ ਇਲਾਜ ਨੂੰ ਅਪਣਾਇਆ ਜਾਂਦਾ ਹੈ ਪਰ ਜਕੀਰਾ ਇਲਾਜ ਕਰਵਾਉਣ ਲਈ ਤਿਆਰ ਹੀ ਨਹੀਂ ਸੀ। ਉਹ ਨਾ ਤਾਂ ਬੈੱਡ ’ਤੇ ਸਿੱਧੀ ਲੇਟ ਰਹੀ ਸੀ ਅਤੇ ਨਾ ਹੀ ਉਸ ਦਾ ਰੋਣਾ ਸ਼ਾਂਤ ਹੋ ਰਿਹਾ ਸੀ। ਪੇਨ ਕਿਲਰਜ਼, ਚਾਕਲੇਟ ਆਦਿ ਤਰ੍ਹਾਂ ਦੇ ਤਰੀਕੇ ਅਪਣਾ ਲਏ ਗਏ ਪਰ ਕੁਝ ਵੀ ਕੰਮ ਨਹੀਂ ਕਰ ਰਿਹਾ ਸੀ। ਜਕੀਰਾ ਦਾ ਰੋਣਾ ਲਗਾਤਾਰ ਚਾਲੂ ਸੀ।ਗੁੜੀਆ ਦੇ ਪਲਾਸਟਰ ਤੋਂ ਬਾਅਦ ਕਰਵਾਇਆ ਆਪਣਾ ਇਲਾਜ
ਖਬਰਾਂ ਅਨੁਸਾਰ ਆਖੀਰ ’ਚ ਜਕੀਰਾ ਦੀ ਮਾਂ ਨੇ ਘਰੋਂ ਉਸ ਦੀ ਮਨਪਸੰਦ ਗੁੜੀਆ ਯਾਨੀ ਪਰੀ ਨੂੰ ਮੰਗਵਾਇਆ ਅਤੇ ਉਸ ਨਾਲ ਲੇਟਾ ਦਿੱਤਾ। ਜਦੋਂ ਜਕੀਰਾ ਸ਼ਾਂਤ ਸੀ ਅਤੇ ਪਰੀ ਦੀ ਹੀ ਤਰ੍ਹਾਂ ਲੇਟ ਗਈ। ਫਿਰ ਡਾਕਟਰਾਂ ਨੇ ਪਹਿਲਾਂ ਪਰੀ ਦੇ ਪੈਰਾਂ ’ਚ ਪੱਟੀ ਬੰਨ੍ਹ ਕੇ ਉਨ੍ਹਾਂ ਨੂੰ ਉੱਪਰ ਲਟਕਾਇਆ ਫਿਰ ਜਕੀਰਾ ਨਾਲ ਵੀ ਅਜਿਹਾ ਹੀ ਕੀਤਾ ਗਿਆ। ਉਦੋਂ ਜਾ ਕੇ ਜਕੀਰਾ ਦਾ ਇਲਾਜ ਸ਼ੁਰੂ ਹੋਇਆ। ਫਿਲਹਾਲ ਜਕੀਰਾ 2 ਹਫਤਿਆਂ ਤੋਂ ਉੱਥੇ ਭਰਤੀ ਹੈ। ਉਸ ਨੂੰ ਹਾਲੇ ਇਕ ਹੋਰ ਹਫ਼ਤਾ ਉੱਥੇ ਰਹਿਣਾ ਹੋਵੇਗਾ। ਹਸਪਤਾਲ ’ਚ ਜਕੀਰਾ ‘ਗੁੜੀਆ ਵਾਲੀ ਬੱਚੀ’ ਦੇ ਨਾਂ ਨਾਲ ਮਸ਼ਹੂਰ ਹੋ ਚੁਕੀ ਹੈ।

DIsha

This news is Content Editor DIsha