ਭੁਵਨੇਸ਼ਵਰ ਦੇ ਰੇਲਵੇ ਹਸਪਤਾਲ 'ਚ ਹੋਇਆ ਬੱਚੀ ਦੀ ਜਨਮ, ਨਾਂ ਰੱਖਿਆ 'ਫਾਨੀ'

05/03/2019 4:33:40 PM

ਭੁਵਨੇਸ਼ਵਰ—ਚੱਕਰਵਰਤੀ ਤੂਫਾਨ 'ਫਾਨੀ' ਦੇਸ਼ ਦੇ ਤੱਟਵਰਤੀ ਇਲਾਕਿਆਂ 'ਚ ਆਪਣਾ ਕਹਿਰ ਵਰਸਾ ਰਿਹਾ ਹੈ। ਤੂਫਾਨ ਦੇ ਚੱਲਦਿਆਂ ਪ੍ਰਸ਼ਾਸਨ, ਪੁਲਸ ਅਤੇ ਐੱਨ. ਡੀ. ਆਰ. ਐੱਫ ਦੀਆਂ ਟੀਮਾਂ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਹਨ। ਇਸ ਦੌਰਾਨ ਇੱਕ 32 ਸਾਲਾਂ ਔਰਤ ਨੇ ਅੱਜ ਸਵੇਰੇ 11.30 ਵਜੇ ਰੇਲਵੇ ਹਸਪਤਾਲ 'ਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਚੱਕਰਵਰਤੀ ਤੂਫਾਨ 'ਫਾਨੀ' ਦੇ ਨਾਂ 'ਤੇ ਰੱਖਿਆ ਗਿਆ ਹੈ।

ਦਰਅਸਲ ਮਹਿਲਾ ਇੱਕ ਰੇਲਵੇ ਕਰਮਚਾਰੀ ਹੈ, ਜੋ ਕੋਚ ਰਿਪੇਅਰ ਵਰਕਸ਼ਾਪ, ਮਨੇਸ਼ਵਰ 'ਚ ਇੱਕ ਅਸਿਸਟੈਂਟ ਦੇ ਰੂਪ 'ਚ ਕੰਮ ਕਰਦੀ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਦੱਸ ਦੇਈਏ ਕਿ ਓਡੀਸ਼ਾ ਦੇ ਸਮੁੰਦਰੀ ਤੱਟੀ ਇਲਾਕਿਆਂ 'ਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਭਾਰੀ ਬਾਰਿਸ਼ ਵੀ ਹੋ ਰਹੀ ਹੈ। ਲੋਕਾਂ ਦੀਆਂ ਝੌਪੜੀਆਂ ਤੂਫਾਨੀ ਹਨੇਰੀ ਨਾਲ ਬਰਬਾਦ ਹੋ ਚੁੱਕੀਆਂ ਹਨ। ਸੜਕਾਂ ਕਿਨਾਰੇ 'ਤੇ ਮੌਜੂਦ ਰੁੱਖ ਟੁੱਟ ਕੇ ਹੇਠਾ ਡਿੱਗ ਪਏ ਹਨ। ਪੁਰੀ ਤੱਟ ਦੇ ਨੇੜੇ ਇਲਾਕਿਆਂ 'ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾ ਦਿੱਤਾ ਗਿਆ ਹੈ।

Iqbalkaur

This news is Content Editor Iqbalkaur