PM ਮੋਦੀ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਕੀਤਾ ਨਮਨ, ਕਿਹਾ- ਉਨ੍ਹਾਂ ਦਾ ਸੰਘਰਸ਼ ਹਰ ਪੀੜ੍ਹੀ ਲਈ ਬਣਿਆ ਮਿਸਾਲ

04/14/2021 11:07:51 AM

ਨਵੀਂ ਦਿੱਲੀ (ਭਾਸ਼ਾ)— ਅੱਜ ਯਾਨੀ ਕਿ ਬੁੱਧਵਾਰ ਨੂੰ ਪੂਰਾ ਦੇਸ਼ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ 130ਵੀਂ ਜਯੰਤੀ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੰਬੇਡਕਰ ਨੂੰ ਨਮਨ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੇ ਵਾਂਝੇ ਵਰਗਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਉਨ੍ਹਾਂ ਦਾ ਸੰਘਰਸ਼ ਇਕ ਮਿਸਾਲ ਬਣਾ ਰਹੇਗਾ। 

ਇਹ ਵੀ ਪੜ੍ਹੋ: ਜਨਮ ਦਿਹਾੜੇ ’ਤੇ ਵਿਸ਼ੇਸ਼ : ਦੁਨੀਆਂ ਦੇ ਮਹਾਨ ਵਿਦਵਾਨ, ਬੁੱਧੀਜੀਵੀ, ਕ੍ਰਾਂਤੀਕਾਰੀ ਸ਼ਖ਼ਸੀਅਤ ਡਾ. ਬੀ.ਆਰ. ਅੰਬੇਡਕਰ

ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ। ਸਮਾਜ ਦੇ ਵਾਂਝੇ ਵਰਗਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਕੀਤਾ ਗਿਆ ਉਨ੍ਹਾਂ ਦਾ ਸੰਘਰਸ਼ ਹਰ ਪੀੜ੍ਹੀ ਲਈ ਇਕ ਮਿਸਾਲ ਬਣਿਆ ਰਹੇਗਾ। ਬਾਬਾ ਸਾਹਿਬ ਅੰਬੇਡਕਰ ਦਾ ਜਨਮ 1891 ’ਚ ਅੱਜ ਦੇ ਹੀ ਦਿਨ ਮੱਧ ਪ੍ਰਦੇਸ਼ ਦੇ ਮਹੂ ’ਚ ਹੋਇਆ ਸੀ। ਸਾਲ 1990 ਵਿਚ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਤ ਕੀਤਾ ਗਿਆ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਇਹ ਵੀ ਪੜ੍ਹੋ–  ਜਿਊਂਦੇ ਕੋਰੋਨਾ ਮਰੀਜ਼ ਨੂੰ ਮਿ੍ਰਤਕ ਐਲਾਨਿਆ, ਲਾਸ਼ ਵੇਖ ਕੇ ਪਤਨੀ ਬੋਲੀ- ‘ਇਹ ਮੇਰਾ ਪਤੀ ਨਹੀਂ’

 

Tanu

This news is Content Editor Tanu