ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਪਤੰਜਲੀ ਦੇ ਕਈ ਪ੍ਰੋਡਕਟ ਟੈਸਟ ''ਚ ਫੇਲ

05/29/2017 9:05:59 PM

ਨਵੀਂ ਦਿੱਲੀ— ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਕਈ ਉਤਪਾਦ ਕਵਾਲਿਟੀ ਟੈਸਟ ''ਚ ਫੇਲ ਹੋ ਗਏ ਹਨ। ਉੱਤਰਾਖੰਡ ਦੀ ਲੈਬ ''ਚ ਪਤੰਜਲੀ ਉਤਪਾਦ ਦੇ ਟੈਸਟ ਕੀਤੇ ਗਏ ਸਨ। ਹਿੰਦੁਸਤਾਨ ਟਾਈਮਸ ਦੀ ਇਕ ਰਿਪੋਰਟ ਦੇ ਮੁਤਾਬਕ ਆਰ.ਟੀ.ਆਈ. ਦੇ ਤਹਿਤ ਮਿਲੇ ਜਵਾਬ ''ਚ ਇਹ ਜਾਣਕਾਰੀ ਦਿੱਤੀ ਗਈ ਹੈ।
40 ਫੀਸਦੀ ਉਤਪਾਦ ਟੈਸਟ ''ਚ ਫੇਲ
ਹਰੀਦੁਆਰ ਦੇ ਆਯੁਰਵੈਦਿਕ ਤੇ ਯੂਨਾਨੀ ਦਫਤਰ ''ਚ ਹੋਈ ਜਾਂਚ ''ਚ ਕਰੀਬ 40 ਫੀਸਦੀ ਆਯੁਰਵੈਦਿਕ ਉਤਪਾਦ, ਜਿਨ੍ਹਾਂ ''ਚ ਪਤੰਜਲੀ ਦੇ ਉਤਪਾਦ ਵੀ ਸ਼ਾਮਲ ਹਨ, ਸਹੀ ਨਹੀਂ ਪਾਏ ਗਏ ਹਨ। ਸਾਲ 2015 ਤੋਂ 2016 ਦੇ ਵਿਚਕਾਰ ਇਕੱਠੇ ਕੀਤੇ ਗਏ 82 ਸੈਂਪਲਾਂ ''ਚੋਂ 32 ਉਤਪਾਦ ਇਸ ਟੈਸਟ ''ਚ ਫੇਲ ਰਹੇ ਹਨ। ਪਤੰਜਲੀ ਦੇ ''ਦਿਵਯ ਆਂਵਲਾ ਜੂਸ'' ਤੇ ''ਸ਼ਿਵਲਿੰਗੀ ਬੀਜ'' ਉਨ੍ਹਾਂ ਉਤਪਾਦਾਂ ''ਚ ਸ਼ਾਮਲ ਹੈ, ਜਿਹੜੇ ਕਿ ਗੁਣਵੱਤਾ ਦੇ ਅਧਾਰ ''ਤੇ ਸਹੀ ਨਹੀਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਰਮੀ ਕੰਨਟੀਨ ਨੇ ਵੀ ਪਤੰਜਲੀ ਦੇ ਆਂਵਲਾ ਜੂਸ ''ਤੇ ਪਾਬੰਦੀ ਲਗਾ ਦਿੱਤੀ ਸੀ।