ਭਾਰਤ ਰਤਨ ''ਤੇ ਬਾਬਾ ਰਾਮਦੇਵ ਨੇ ਚੁੱਕੇ ਸਵਾਲ

01/27/2019 9:09:38 PM

ਨਵੀਂ ਦਿੱਲੀ— ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤ ਰਤਨ ਪੁਰਸਕਾਰ 'ਤੇ ਐਤਵਾਰ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਪਿਛਲੇ 70 ਸਾਲਾਂ ਦੌਰਾਨ ਇਕ ਵੀ ਸੰਨਿਆਸੀ ਨੂੰ ਭਾਰਤ ਰਤਨ ਐਵਾਰਡ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਸਿੱਧ ਗੰਗਾ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਨੂੰ ਭਾਰਤ ਰਤਨ ਨਾ ਦਿੱਤੇ ਜਾਣ 'ਤੇ ਨਾਰਾਜ਼ਗੀ ਪ੍ਰਗਟਾਈ ਸੀ।

ਉਨ੍ਹਾਂ ਕਿਹਾ ਕਿ ਮੈਂ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਸਵਾਗਤ ਕਰਦਾ ਹਾਂ ਪਰ ਸ਼ਿਵ ਕੁਮਾਰ ਸਵਾਮੀ ਜੀ ਨੇ ਵੀ ਸਿੱਖਿਆ ਦੇ ਖੇਤਰ ਵਿਚ ਬਹੁਤ ਕੰਮ ਕੀਤਾ। ਉਨ੍ਹਾਂ ਅਨਾਥ ਲੋਕਾਂ ਦੀ ਸਿੱਖਿਆ ਲਈ ਕੰਮ ਕਰਦੇ ਹੋਏ ਆਪਣਾ ਜੀਵਨ ਬਿਤਾਇਆ। ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਨਾ ਦਿੱਤਾ ਜਾਣਾ ਬਹੁਤ ਦੁਖਦਾਈ ਗੱਲ ਹੈ।

ਬਾਬਾ ਰਾਮਦੇਵ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਗਲੀ ਵਾਰ ਮਹਾਰਿਸ਼ੀ ਦਯਾਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਜੀ ਜਾਂ ਸ਼ਿਵਕੁਮਾਰ ਸਵਾਮੀ ਜੀ ਵਿਚੋਂ ਕਿਸੇ ਇਕ ਸੰਨਿਆਸੀ ਨੂੰ ਜ਼ਰੂਰ ਭਾਰਤ ਰਤਨ ਦਿੱਤਾ ਜਾਵੇ। ਦੱਸਣਯੋਗ ਹੈ ਕਿ ਮਹੰਤ ਸ਼ਿਵ ਕੁਮਾਰ ਸਵਾਮੀ ਜੀ ਦਾ 21 ਜਨਵਰੀ ਨੂੰ 111 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।


Baljit Singh

Content Editor

Related News