'ਬਾਬਾ ਕਾ ਢਾਬਾ' ਦੀਆਂ ਨਵੀਆਂ ਤਸਵੀਰਾਂ ਵਾਇਰਲ, IAS ਨੇ ਕਿਹਾ-'ਸਭ ਕੁਝ ਹੈ ਪਰ ਬਾਬਾ ਨਹੀਂ'

10/12/2020 11:33:54 AM

ਨਵੀਂ ਦਿੱਲੀ— ਦਿੱਲੀ ਦੇ ਮਾਲਵੀਯ ਨਗਰ 'ਚ 'ਬਾਬਾ ਕਾ ਢਾਬਾ' ਕਾਫੀ ਮਸ਼ਹੂਰ ਹੋ ਗਿਆ ਹੈ। ਦਰਅਸਲ ਇਸ ਢਾਬੇ ਨੂੰ ਚਲਾਉਣ ਵਾਲੇ ਕਾਂਤਾ ਪ੍ਰਸਾਦ ਦੇ ਇੱਥੇ ਕੋਈ ਖਾਣਾ ਖਾਣ ਨਹੀਂ ਆਉਂਦਾ ਸੀ। ਸੋਸ਼ਲ ਮੀਡੀਆ 'ਤੇ ਬਜ਼ੁਰਗ ਜੋੜੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਵਾਇਰਲ ਵੀਡੀਓ ਵਿਚ ਉਹ ਆਪਣੀ ਦੁੱਖ ਭਰੀ ਕਹਾਣੀ ਨੂੰ ਸੁਣਾਉਂਦੇ ਹੋਏ ਰੋ ਪਏ। ਬਸ ਫਿਰ ਕੀ ਸੀ ਅਗਲੇ ਹੀ ਦਿਨ ਉਨ੍ਹਾਂ ਦੀ ਦੁਕਾਨ 'ਤੇ ਲੋਕਾਂ ਦੀ ਭੀੜ ਲੱਗ ਗਈ ਅਤੇ ਖਾਣਾ ਖਾਣ ਲਈ ਟੁੱਟ ਪਏ। ਹੁਣ ਬਾਬਾ ਕਾ ਢਾਬਾ ਜ਼ੋਮੈਟੋ 'ਚ ਲਿਸਟਡ ਕਰ ਦਿੱਤਾ ਗਿਆ ਹੈ। ਇਕ ਹਫ਼ਤੇ ਵਿਚ ਬਾਬਾ ਕਾ ਢਾਬਾ ਚਮਚਕਦਾ ਹੋਇਆ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ: ਬਜ਼ੁਰਗ ਜੋੜੇ ਦੀ ਵੀਡੀਓ ਹੋਈ ਵਾਇਰਲ, ਹੁਣ 'ਬਾਬੇ ਕਾ ਢਾਬਾ' 'ਤੇ ਲੱਗੀਆਂ ਲੋਕਾਂ ਦੀਆਂ ਕਤਾਰਾਂ

ਪਹਿਲਾਂ ਇਸ ਢਾਬੇ ਦੀ ਤਸਵੀਰ ਕੁਝ ਵੱਖਰੀ ਸੀ। ਇੱਥੇ ਆਲੇ-ਦੁਆਲੇ ਕੋਈ ਇਸ਼ਤਿਹਾਰ ਨਹੀਂ ਲੱਗਾ ਸੀ। ਹੁਣ ਕਈ ਕੰਪਨੀਆਂ ਨੇ ਇਸ਼ਤਿਹਾਰ ਲਾ ਦਿੱਤੇ ਹਨ। ਉਨ੍ਹਾਂ ਦੇ ਢਾਬੇ ਕੋਲ ਹੀ ਕਈਆਂ ਨੇ ਆਪਣੀ ਦੁਕਾਨ ਖੋਲ੍ਹ ਲਈ ਹੈ। ਇਸ 'ਤੇ ਆਈ. ਏ. ਐੱਸ. ਅਫ਼ਸਰ ਅਵਨੀਸ਼ ਸ਼ਰਨ ਨੇ ਟਵੀਟ ਕਰਦਿਆਂ ਕੈਪਸ਼ਨ 'ਚ ਲਿਖਿਆ ਕਿ 'ਬਦਲਿਆ ਹੋਇਆ' ਬਾਬਾ ਕਾ ਢਾਬਾ, ਸਭ ਦਿੱਸ ਰਹੇ 'ਬਾਬਾ' ਨਹੀਂ ਦਿੱਸ ਰਹੇ। ਅਵਨੀਸ਼ ਤੋਂ ਇਲਾਵਾ ਕਈ ਲੋਕਾਂ ਨੇ ਵੀ ਨਵੇਂ ਢਾਬੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਰਿਐਕਸ਼ਨ ਦਿੱਤਾ ਹੈ।

ਇਹ ਵੀ ਪੜ੍ਹੋ: ਬਜ਼ੁਰਗ ਦੇ ਹੰਝੂ ਦੇਖ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਲੋਕਾਂ ਦਾ ਪਸੀਜਿਆ ਦਿਲ, ਇੰਝ ਕੀਤੀ ਮਦਦ ਦੀ ਪੇਸ਼ਕਸ਼

ਆਖ਼ਰਕਾਰ ਕਿਉਂ ਪਈ ਇਸ ਬਜ਼ੁਰਗ ਜੋੜੇ ਨੂੰ ਢਾਬਾ ਖੋਲ੍ਹਣ ਦੀ ਲੋੜ—
ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਾਦਾਮੀ ਦੇਵੀ ਕਈ ਸਾਲਾਂ ਤੋਂ ਮਾਲਵੀਯ ਨਗਰ ਵਿਚ ਆਪਣੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਦੋਹਾਂ ਦੀ ਉਮਰ 80 ਸਾਲ ਤੋਂ ਵਧੇਰੇ ਹੈ। ਕਾਂਤਾ ਦੱਸਦੇ ਹਨ ਕਿ ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਧੀ ਹੈ ਪਰ ਤਿੰਨਾਂ ਵਿਚੋਂ ਕੋਈ ਉਨ੍ਹਾਂ ਦੀ ਮਦਦ ਨਹੀਂ ਕਰਦਾ। ਉਹ ਸਾਰਾ ਕੰਮ ਖ਼ੁਦ ਹੀ ਕਰਦੇ ਹਨ ਅਤੇ ਢਾਬਾ ਵੀ ਇਕੱਲੇ ਹੀ ਚਲਾਉਂਦੇ ਹਨ।

ਉਹ ਆਪਣੀ ਪਤਨੀ ਦੀ ਮਦਦ ਨਾਲ ਸਾਰਾ ਕੰਮ ਕਰਦੇ ਹਨ। ਸਵੇਰੇ 6 ਵਜੇ ਆਉਂਦੇ ਹਨ ਅਤੇ 9 ਵਜੇ ਤੱਕ ਪੂਰਾ ਖਾਣਾ ਤਿਆਰ ਕਰ ਦਿੰਦੇ ਹਨ। ਰਾਤ ਤੱਕ ਉਹ ਦੁਕਾਨ 'ਤੇ ਹੀ ਰਹਿੰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਇੱਥੇ ਲੋਕ ਖਾਣਾ ਖਾਣ ਆਉਂਦੇ ਸਨ ਪਰ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦੀ ਦੁਕਾਨ 'ਤੇ ਕੋਈ ਨਹੀਂ ਆਉਂਦਾ ਸੀ, ਇੰਨਾ ਕਹਿ ਕੇ ਉਹ ਰੋਣ ਲੱਗ ਪਏ।

Tanu

This news is Content Editor Tanu