‘ਬਾਬਾ ਕਾ ਢਾਬਾ’: ਬੰਦ ਹੋਇਆ ਰੈਸਟੋਰੈਂਟ, ਜਿੱਥੋਂ ਸੁਰਖੀਆਂ ਬਟੋਰੀਆਂ, ਉੱਥੇ ਵਾਪਸ ਪਰਤੇ ਕਾਂਤਾ ਪ੍ਰਸਾਦ

06/08/2021 6:48:44 PM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਮਾਲਵੀਯ ਨਗਰ ਇਲਾਕੇ ਵਿਚ ‘ਬਾਬਾ ਕਾ ਢਾਬਾ’ ਚਲਾਉਣ ਵਾਲੇ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਾਦਾਮੀ ਦੇਵੀ ਫਿਰ ਤੋਂ ਉੱਥੇ ਹੀ ਪਰਤ ਆਏ, ਜਿੱਥੋਂ ਜ਼ਿੰਦਗੀ ਦੀ ਗੱਡੀ ਸ਼ੁਰੂ ਹੋਈ ਸੀ। ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਸੁਰਖੀਆਂ ਬਟੋਰਨ ਵਾਲੇ ਬਾਬਾ ਦੇ ਸੁੱਖ ਭਰੇ ਦਿਨ ਖ਼ਤਮ ਹੋ ਗਏ। ਉਹ ਫਿਰ ਤੋਂ ਆਪਣੇ ਪੁਰਾਣੇ ਢਾਬੇ ’ਤੇ ਪਰਤ ਆਏ ਹਨ। ਉਨ੍ਹਾਂ ਆਖਿਆ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਰੈਸਟੋਰੈਂਟ ਖੋਲ੍ਹਿਆ ਸੀ ਪਰ ਕਮਾਈ ਲਾਗਤ ਤੋਂ ਵੀ ਘੱਟ ਹੋ ਰਹੀ ਸੀ, ਮਜ਼ਬੂਰੀ ਵਿਚ ਉਸ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਅਸੀਂ ਫਿਰ ਤੋਂ ਆਪਣੇ ਪੁਰਾਣੇ ਢਾਬੇ ’ਤੇ ਪਰਤ ਆਏ ਹਾਂ। 

ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਤਾ ਪ੍ਰਸਾਦ ਮਸ਼ਹੂਰ ਹੋਏ ਸਨ। ਵੀਡੀਏ ਜ਼ਰੀਏ ਹਜ਼ਾਰਾਂ ਲੋਕਾਂ ਨੂੰ ਖਾਣਾ, ਸੈਲਫੀ ਅਤੇ ਪੈਸੇ ਦਾਨ ਕਰਨ ਲਈ ਢਾਬੇ ਵਿਚ ਜਾਣ ਲਈ ਪ੍ਰੇਰਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਾਂਤਾ ਪ੍ਰਸਾਦ ਨੂੰ ਕਈ ਲੱਖ ਰੁਪਏ ਦੀ ਆਰਥਿਕ ਮਦਦ ਮਿਲੀ। ਉਨ੍ਹਾਂ ਨੇ ਇਨ੍ਹਾਂ ਰੁਪਇਆ ਤੋਂ ਇਕ ਨਵਾਂ ਰੈਸਟੋਰੈਂਟ ਖੋਲ੍ਹਿਆ ਅਤੇ ਆਪਣੇ ਘਰ ਵਿਚ ਇਕ ਨਵੀਂ ਮੰਜ਼ਿਲ ਜੋੜੀ। ਨਾਲ ਹੀ ਉਨ੍ਹਾਂ ਨੇ ਆਪਣਾ ਪੁਰਾਣਾ ਕਰਜ਼ ਵੀ ਚੁਕਾਇਆ। ਖ਼ੁਦ ਲਈ ਅਤੇ ਆਪਣੇ ਬੱਚਿਆਂ ਲਈ ਸਮਾਰਟਫੋਨ ਖਰੀਦੇ।

ਇਕ ਰਿਪੋਰਟ ਮੁਤਾਬਕ ਬਾਬਾ ਕਾ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਦਾ ਰੈਸਟੋਰੈਂਟ ਫਰਵਰੀ ਮਹੀਨੇ ’ਚ ਬੰਦ ਹੋ ਗਿਆ। ਲਿਹਾਜ਼ਾ ਉਹ ਹੁਣ ਢਾਬੇ ’ਤੇ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਪਹਿਲਾਂ ਵਰਗੀ ਕਮਾਈ ਨਹੀਂ ਰਹੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਕਮਾਈ ਵਿਚ 10 ਗੁਣਾ ਦਾ ਵਾਧਾ ਹੋਇਆ ਸੀ। ਕਾਂਤਾ ਪ੍ਰਸਾਦ ਨੇ ਅੱਗੇ ਦੱਸਿਆ ਕਿ ਤਾਲਾਬੰਦੀ ਤੋਂ ਪਹਿਲਾਂ ਰੋਜ਼ਾਨਾ ਵਿਕਰੀ 3500 ਰੁਪਏ ਤੋਂ ਘੱਟ ਕੇ ਹੁਣ 1000 ਰੁਪਏ ਹੋ ਗਈ। ਉਨ੍ਹਾਂ ਨੂੰ ਫਿਰ ਤੋਂ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਨਵਾਂ ਰੈਸਟੋਰੈਂਟ ਖੋਲ੍ਹਿਆ ਸੀ। ਉਸ ਮੌਕੇ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਖੁਸ਼ ਹਾਂ, ਭਗਵਾਨ ਨੇ ਸਾਡੇ ’ਤੇ ਕ੍ਰਿਪਾ ਹੈ। ਮੈਂ ਲੋਕਾਂ ਦੀ ਮਦਦ ਕਰਨ ਲਈ ਧੰਨਵਾਦ ਕਰਦਾ ਹਾਂ। ਅਪੀਲ ਕਰਦਾ ਹਾਂ ਕਿ ਸਾਡੇ ਰੋਸਟੋਰੈਂਟ ’ਚ ਆਓ। ਦੱਸ ਦੇਈਏ ਕਿ ਯੂ-ਟਿਊਬਰ ਨੇ ਬਾਬਾ ਕਾ ਢਾਬਾ ਨੂੰ ਲੋਕਪਿ੍ਰਅੰਤਾ ਦਿਵਾਈ ਸੀ। 

Tanu

This news is Content Editor Tanu