ਆਜ਼ਮ ਖਾਂ ਦੀ ਅਗਾਉਂ ਜ਼ਮਾਨਤ 'ਤੇ ਸੁਣਵਾਈ ਟਲੀ

10/18/2019 2:08:51 AM

ਨਵੀਂ ਦਿੱਲੀ — ਜ਼ਿਲਾ ਸਹਿਕਾਰੀ ਵਿਕਾਸ ਸੰਘ ਦੀਆਂ ਦੁਕਾਨਾਂ ਦੇ ਮਾਮਲੇ 'ਚ ਸਪਾ ਸੰਸਦ ਮੈਂਬਰ ਆਜ਼ਮ ਖਾਂ ਵੱਲੋਂ ਦਾਖਲ ਅਗਾਉਂ ਜ਼ਮਾਨਤ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਨਹੀਂ ਹੋ ਸਕੀ। ਇਸ ਮਾਮਲੇ 'ਚ ਆਜ਼ਮ ਖਾਂ ਦੀ ਅਗਾਉਂ ਜ਼ਮਾਨਤ ਪਟੀਸ਼ਨ 'ਤੇ 22 ਅਕਤੂਬਰ ਨੂੰ ਸੁਣਵਾਈ ਹੋਵੇਗੀ। ਡੀ.ਸੀ.ਡੀ.ਐੱਫ. ਦੀ ਰੇਲਵੇ ਸਟੇਸ਼ਨ ਰੋਡ ਸਥਿਤ ਦੁਕਾਨਾਂ 'ਤੇ ਪਹਿਲਾਂ ਕਵਾਲਿਟੀ ਬਾਰ ਸੀ। ਦੋਸ਼ ਹੈ ਕਿ ਸਪਾ ਸੰਸਦ ਮੈਂਬਰ ਆਜ਼ਮ ਖਾਂ ਨੇ ਜ਼ਬਰਦਸਤੀ ਇਨ੍ਹਾਂ ਦੁਕਾਨਾਂ ਨੂੰ ਖਾਲੀ ਕਰਵਾ ਕੇ ਪਤਨੀ ਰਾਜਸਭਾ ਸੰਸਦ ਮੈਂਬਰ ਡਾ. ਤਜੀਨ ਫਾਤਮਾ ਦੇ ਨਾਂ 'ਤੇ ਅਲਾਟ ਕਰਵਾ ਲਿਆ। ਇਸ ਮਾਮਲੇ 'ਚ ਬਾਰ ਸੰਚਾਲਕ ਗਗਨ ਅਰੋੜਾ ਦੀ ਸ਼ਿਕਾਇਤ 'ਤੇ ਸਿਵਲ ਲਾਇਸੈਂਸ ਕੋਤਵਾਲੀ 'ਚ ਮੁਕੱਦਮਾ ਦਰਜ ਹੋਇਆ ਸੀ।


Inder Prajapati

Content Editor

Related News