ਆਜ਼ਮ ਖਾਨ ਨੇ ਰਮਾ ਦੇਵੀ ''ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ''ਚ ਲੋਕ ਸਭਾ ''ਚ ਮੰਗੀ ਮੁਆਫ਼ੀ

07/29/2019 12:06:01 PM

ਨਵੀਂ ਦਿੱਲੀ— ਲੋਕ ਸਭਾ 'ਚ ਮਹਿਲਾ ਸੰਸਦ ਮੈਂਬਰ ਰਮਾ ਦੇਵੀ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਭਰ ਆਜ਼ਮ ਖਾਨ ਨੇ ਮੁਆਫ਼ੀ ਮੰਗ ਲਈ ਹੈ। ਸੋਮਵਾਰ ਨੂੰ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਆਜ਼ਮ ਨੇ ਸਦਨ 'ਚ ਸਾਰਿਆਂ ਸਾਹਮਣੇ ਰਮਾ ਦੇਵੀ ਤੋਂ ਮੁਆਫ਼ੀ ਮੰਗੀ। ਹਾਲਾਂਕਿ ਆਜ਼ਮ ਦੇ ਮੁਆਫ਼ੀ ਮੰਗਣ ਤੋਂ ਬਾਅਦ ਵੀ ਭਾਜਪਾ ਸੰਸਦ ਮੈਂਬਰ ਰਮਾ ਦੇਵੀ ਨਾਰਾਜ਼ ਅਤੇ ਅਸੰਤੁਸ਼ਟ ਨਜ਼ਰ ਆਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਜ਼ਮ ਖਾਨ ਨੇ ਲੋਕ ਸਭਾ ਸਪੀਕਰ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੇਰੀ ਮੈਡਮ ਚੇਅਰ ਦੇ ਪ੍ਰਤੀ ਅਜਿਹੀ ਕੋਈ ਭਾਵਨਾ ਨਹੀਂ ਸੀ ਅਤੇ ਨਾ ਹੋ ਸਕਦੀ ਹੈ। ਮੇਰੇ ਭਾਸ਼ਣ ਅਤੇ ਆਚਰਨ ਨੂੰ ਸਾਰਾ ਸਦਨ ਜਾਣਦਾ ਹੈ। ਇਸ ਦੇ ਬਾਵਜੂਦ ਵੀ ਚੇਅਰ ਨੂੰ ਅਜਿਹਾ ਲੱਗਦਾ ਹੈ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।''

ਆਜ਼ਮ ਦੀ ਮੁਆਫ਼ੀ 'ਤੇ ਰਮਾ ਦੇਵੀ ਨੇ ਕੀਤੀ ਨਾਖੁਸ਼ੀ ਜ਼ਾਹਰ
ਆਜ਼ਮ ਦੀ ਮੁਆਫ਼ੀ 'ਤੇ ਨਾਖੁਸ਼ੀ ਜ਼ਾਹਰ ਕਰਦੇ ਹੋਏ ਰਮਾ ਦੇਵੀ ਨੇ ਕਿਹਾ ਕਿ ਇਨਾਂ ਦਾ ਅਜਿਹਾ ਹੀ ਰਵੱਈਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ,''ਆਜ਼ਮ ਖਾਨ ਨੇ ਪਹਿਲੀ ਵਾਰ ਅਜਿਹਾ ਨਹੀਂ ਬੋਲਿਆ। ਇਹ ਉਨ੍ਹਾਂ ਦੀ ਆਦਤ 'ਚ ਹੈ। ਸਦਨ 'ਚ ਉਨ੍ਹਾਂ ਨੇ ਮੇਰੇ ਲਈ ਜੋ ਬੋਲਿਆ, ਉਸ ਨਾਲ ਪੂਰੇ ਹਿੰਦੁਸਤਾਨ ਨੂੰ ਤਕਲੀਫ਼ ਪਹੁੰਚੀ ਹੈ, ਕਿਉਂਕਿ ਇਹ ਬਾਹਰ ਵੀ ਅਜਿਹਾ ਹੀ ਬੋਲਦੇ ਰਹੇ ਹਨ। ਆਜ਼ਮ ਨੂੰ ਆਪਣੀ ਆਦਤ ਸੁਧਾਰਨੀ ਹੋਵੇਗੀ।'' ਰਮਾ ਦੇਵੀ ਨੇ ਕਿਹਾ,''ਮੈਂ ਸਦਨ ਦੀ ਸੀਨੀਅਰ ਸੰਸਦ ਮੈਂਬਰ ਹਾਂ। ਮੈਂ ਸੰਘਰਸ਼ ਤੋਂ ਉੱਠ ਕੇ ਲੋਕਾਂ ਦੀ ਆਵਾਜ਼ ਬਣ ਕੇ ਇੱਥੇ ਆਈ ਹਾਂ। ਇਸ ਤਰ੍ਹਾਂ ਦਾ ਵਤੀਰਾ ਸਾਨੂੰ ਬਰਦਾਸ਼ਤ ਨਹੀਂ ਹੈ।'' 

ਅਖਿਲੇਸ਼ ਨੇ ਓਨਾਵ ਰੇਪ ਪੀੜਤਾ ਦਾ ਮੁੱਦਾ ਚੁੱਕਿਆ
ਇੰਨਾ ਬੋਲਣ 'ਤੇ ਆਜ਼ਮ ਖਾਨ ਬੈਠ ਗਏ ਪਰ ਭਾਜਪਾ ਦੇ ਸੰਸਦ ਮੈਂਬਰ ਹੰਗਾਮਾ ਕਰਨ ਲੱਗੇ। ਭਾਜਪਾ ਦੇ ਸੰਸਦ ਮੈਂਬਰਾਂ ਨੇ ਆਜ਼ਮ ਖਾਨ 'ਤੇ ਸਵਾਲ ਚੁੱਕੇ। ਇਸ ਦੌਰਾਨ ਸਪਾ ਪ੍ਰਧਾਨ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਓਨਾਵ ਰੇਪ ਪੀੜਤਾ ਦੇ ਹਾਦਸੇ ਦਾ ਮਾਮਲਾ ਚੁੱਕ ਦਿੱਤਾ ਅਤੇ ਕਿਹਾ ਕਿ ਭਾਜਪਾ ਨੂੰ ਉਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।


DIsha

Content Editor

Related News