ਆਯੁਸ਼ਮਾਨ ਭਾਰਤ ਨਿਊ ਇੰਡੀਆ ਦੇ ਕ੍ਰਾਂਤੀਕਾਰੀ ਕਦਮਾਂ ''ਚੋਂ ਇਕ : ਪੀ.ਐੱਮ. ਮੋਦੀ

10/01/2019 6:50:32 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਹੋ ਰਹੇ ਸਿਹਤ ਮੰਥਨ ਪ੍ਰੋਗਰਾਮ 'ਚ ਬੋਲਦੇ ਹੋਏ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਪੂਰੇ ਦੇਸ਼ ਦੇ ਲੋਕਾਂ ਨੂੰ ਮਿਲਦਾ ਹੈ। ਇਸ ਦਾ ਲਾਭ ਬੀਮਾਰ ਵਿਅਕਤੀ ਨੂੰ ਮਿਲਦਾ ਹੈ, ਜੋ ਪਹਿਲਾਂ ਅਸੰਭਵ ਸੀ। ਬੀਤੇ ਇਕ ਸਾਲ 'ਚ ਕਰੀਬ 50,000 ਲੋਕਾਂ ਨੂੰ ਇਸ ਯੋਜਨਾ ਦਾ ਲਾਭ ਆਪਣੇ ਗ੍ਰਹਿ ਸੂਬਾ ਤੋਂ ਬਾਹਰ ਵੀ ਮਿਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਨਿਊ ਇੰਡੀਆ ਦੇ ਕ੍ਰਾਂਤੀਕਾਰੀ ਕਦਮਾਂ 'ਚੋਂ ਇਕ ਹੈ। ਸਿਰਫ ਇਸ ਲਈ ਨਹੀਂ ਕਿ ਇਹ ਆਮ ਮਨੁੱਖੀ ਜੀਵਨ ਨੂੰ ਬਚਾਉਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਗੋਂ ਇਹ ਦੇਸ਼ ਦੇ 130 ਕਰੋੜ ਲੋਕਾਂ ਦੇ ਸਾਮੂਹਕ ਸੰਕਲਪ ਤੇ ਤਾਕਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੀ.ਐੱਮ.-ਜੈ, ਹੁਣ ਗਰੀਬਾਂ ਦੀ ਜੈ ਬਣ ਗਈ ਹੈ। ਜਦੋਂ ਗਰੀਬ ਦਾ ਬੱਚਾ ਜਾਂ ਘਰ ਦਾ ਇਕਲੌਤਾ ਕਮਾਉਣ ਵਾਲਾ ਤੰਦਰੁਸਤ ਹੋ ਕੇ ਨਿਕਲਦਾ ਹੈ ਤਾਂ ਆਯੁਸ਼ਮਾਨ ਹੋਣ ਦਾ ਮਤਲਬ ਸਮਝ ਆਉਂਦਾ ਹੈ। ਇਸ ਮਹਾਨ ਕੰਮ 'ਚ ਲੱਗੇ ਹਰ ਸਾਥੀ ਦਾ ਮੈਂ ਧੰਨਵਾਦੀ ਹਾਂ ਅਤੇ ਵਧਾਈ ਦਿੰਦਾ ਹਾਂ।
ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਘਰ ਦੇ ਕੋਲ ਹੀ ਬਿਹਤਰ ਸਿਹਤ ਸੁਵਿਧਾਵਾਂ ਮਿਲਣ ਇਸ ਦੇ ਲਈ ਹਰ ਸੂਬਾ ਕੋਸ਼ਿਸ਼ ਕਰ ਰਿਹਾ ਹੈ। ਹਰ ਭਾਰਤੀ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦਾ ਕੋਈ ਵੀ ਵਿਅਕਤੀ ਆਧੁਨਿਕ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ। ਆਯੁਸ਼ਮਾਨ ਭਾਰਤ ਇਸੇ ਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ।


Inder Prajapati

Content Editor

Related News