ਆਯੁਸ਼ਮਾਨ ਭਾਰਤ ਯੋਜਨਾ : ਨਿੱਜੀ ਹਸਪਤਾਲਾਂ ਨੂੰ ਇੰਸੈਂਟਿਵ ਦੇਵੇਗੀ ਸਰਕਾਰ, ਮਿਲਣਗੇ ਲਾਭ

11/23/2019 3:23:23 PM

 

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 'ਚ ਗਰੀਬਾਂ ਦੇ ਮੁਫਤ ਇਲਾਜ ਲਈ ਆਯੁਸ਼ਮਾਨ ਭਾਰਤ ਯੋਜਨਾ ਨੂੰ ਸ਼ੁਰੂ ਕੀਤਾ ਸੀ। ਪਰ ਜਾਣਕਾਰੀ ਅਤੇ ਜਾਗਰੂਕਤਾ ਦੀ ਘਾਟ ਕਾਰਨ ਦੇਸ਼ ਦੇ ਲੋਕਾਂ ਨੂੰ ਯੋਜਨਾ ਦਾ ਉਚਿਤ ਲਾਭ ਨਹੀਂ ਮਿਲ ਰਿਹਾ ਹੈ। ਅਜਿਹੇ 'ਚ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਇੰਸੈਂਟਿਵ ਦੇਣ ਦੀ ਗੱਲ ਕਹੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੋਦੀ ਕੇਅਰ ਪ੍ਰੋਗਰਾਮ ਦਾ ਲਾਭ ਮਿਲ ਸਕੇ।

ਯੋਜਨਾ ਨਾਲ ਜੁੜੇ ਸਿਰਫ 10 ਕਰੋੜ ਲੋਕ

ਆਯੁਸ਼ਮਾਨ ਭਾਰਤ ਯੋਜਨਾ(ਮੋਦੀ ਕੇਅਰ ਪ੍ਰੋਗਰਾਮ) ਦੇ ਤਹਿਤ 10 ਕਰੋੜ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਦੇ 50 ਕਰੋੜ ਲੋਕਾਂ ਨੂੰ ਮੁਫਤ ਇਲਾਜ ਦੇਣ ਦਾ ਟੀਚਾ ਤੈਅ ਕੀਤਾ ਸੀ। ਪਰ ਹੁਣ ਤੱਕ ਇਸ ਪ੍ਰੋਗਰਾਮ ਦੇ ਤਹਿਤ ਸਿਰਫ 10 ਕਰੋੜ ਲੋਕਾਂ ਨੂੰ ਹੀ ਲਾਭਪਾਤਰ ਬਣਾਇਆ ਜਾ ਸਕਿਆ ਹੈ। ਨੈਸ਼ਨਲ ਹੈਲਥ ਅਥਾਰਟੀ(ਐਨ.ਐਚ.ਏ.) ਮੁਤਾਬਕ ਇਸ ਪ੍ਰੋਗਰਾਮ ਦੇ ਤਹਿਤ ਕਰੀਬ 20 ਹਜ਼ਾਰ ਹਸਪਤਾਲ ਰਜਿਸਟਰਡ ਹਨ ਜਿਨ੍ਹਾਂ ਵਿਚੋਂ 60 ਫੀਸਦੀ ਨਿੱਜੀ ਹਸਪਤਾਲ ਹਨ। ਅਜਿਹੇ 'ਚ ਇਨ੍ਹਾਂ ਦੀ ਹਿੱਸੇਦਾਰੀ ਵਧਾਉਣ ਨਾਲ ਇਸ ਯੋਜਨਾ ਦੇ ਜ਼ਿਆਦਾ ਸਫਲ ਹੋਣ ਦੀ ਸੰਭਾਵਨਾ ਹੈ। ਇਸ ਵਿੱਤੀ ਸਾਲ 'ਚ ਇਸ ਯੋਜਨਾ ਲਈ ਕਰੀਬ 6,200 ਕਰੋੜ ਰੁਪਏ ਵੰਡੇ ਗਏ ਹਨ।

- ਇਸ ਯੋਜਨਾ ਨੂੰ ਗਰੀਬਾਂ ਦੀ ਸਿਹਤ ਨੂੰ ਧਿਆਨ 'ਚ ਰੱਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 'ਚ ਸ਼ੁਰੂ ਕੀਤਾ ਸੀ। 
- ਇਸ ਯੋਜਨਾ ਦੇ ਤਹਿਤ ਇਕ ਪਰਿਵਾਰ ਨੂੰ 5 ਲੱਖ ਤੱਕ ਦਾ ਹੇਲਥ ਇੰਸ਼ੋਰੈਂਸ ਮਿਲਦਾ ਹੈ।
- ਇਸ ਯੋਜਨਾ ਦਾ ਲਾਭ ਕਰੀਬ 10 ਕਰੋੜ ਪਰਿਵਾਰਾਂ(50 ਕਰੋੜ ਲੋਕਾਂ) ਨੂੰ ਮਿਲੇਗਾ। ਇਨ੍ਹਾਂ ਵਿਚੋਂ 8 ਕਰੋੜ ਪਰਿਵਾਰ ਪੇਂਡੂ ਇਲਾਕਿਆਂ ਵਿਚੋਂ ਅਤੇ 2 ਕਰੋੜ ਪਰਿਵਾਰ ਸ਼ਹਿਰੀ ਖੇਤਰਾਂ ਵਿਚੋਂ ਹਨ।
- ਇਸ ਯੋਜਨਾ ਵਿਚ ਲਾਭਪਾਤਰ ਦੀ ਉਮਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ ਲੜਕੀਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਪਹਿਲਾਂ ਤੋਂ ਲੱਗੀ ਬੀਮਾਰੀ ਵੀ ਕਵਰ ਹੋਵੇਗੀ।
- ਕੈਂਸਰ, ਦਿਲ ਦਾ ਆਪਰੇਸ਼ਨ ਸਮੇਤ ਹੋਰ ਗੰਭੀਰ ਬੀਮਾਰੀਆਂ ਵੀ ਇਸ 'ਚ ਸ਼ਾਮਲ ਹੋਣਗੀਆਂ।
- ਯੋਜਨਾ ਨੂੰ ਕੈਸ਼ਲੈੱਸ ਅਤੇ ਪੇਪਰਲੈੱਸ ਬਣਾਇਆ ਗਿਆ ਹੈ। ਯੋਜਨਾ ਦਾ ਲਾਭ ਪੂਰੇ ਦੇਸ਼ 'ਚੋਂ ਕਿਤੋਂ ਵੀ ਲਿਆ ਜਾ ਸਕਦਾ ਹੈ।


Related News