ਅਯੁੱਧਿਆ ਫੈਸਲਾ : ਮੁੰਬਈ 'ਚ ਧਾਰਾ-144 ਲਾਗੂ

11/09/2019 1:22:53 PM

ਮੁੰਬਈ— ਸੁਪਰੀਮ ਕੋਰਟ ਨੇ ਅੱਜ ਯਾਨੀ ਸ਼ਨੀਵਾਰ ਨੂੰ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ 'ਚ ਫੈਸਲਾ ਸੁਣਾ ਦਿੱਤਾ ਹੈ। ਫੈਸਲਾ ਆਉਣ ਤੋਂ ਬਾਅਦ ਮੁੰਬਈ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਲਾਗੂ ਕੀਤੀ ਗਈ ਹੈ, ਜਿਸ ਦੇ ਅਧੀਨ ਚਾਰ ਤੋਂ ਵਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਮੁੰਬਈ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਰਫਿਊ ਆਦੇਸ਼ ਸਵੇਰੇ 11 ਵਜੇ ਤੋਂ ਲਾਗੂ ਹੋਇਆ ਅਤੇ ਅਗਲੇ 24 ਘੰਟੇ ਲਈ ਲਾਗੂ ਰਹੇਗਾ।

4 ਤੋਂ ਵਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ
ਇਸ ਆਦੇਸ਼ ਕਾਰਨ ਜਨਸਭਾ ਕਰਨਾ ਜਾਂ ਚਾਰ ਤੋਂ ਵਧ ਲੋਕਾਂ ਦੇ ਇਕੱਠੇ ਹੋਣ ਜਾਂ ਜੁਲੂਸ ਕੱਢਣ 'ਤੇ ਰੋਕ ਹੈ। ਇਸ 'ਚ ਅਜਿਹੀਆਂ ਗੈਰ-ਕਾਨੂੰਨੀ ਸਭਾਵਾਂ 'ਚ ਹਿੱਸਾ ਲੈਣ ਦੇ ਇਰਾਦੇ ਨਾਲ ਲੋਕਾਂ ਨੂੰ ਲਿਜਾਉਣ ਵਾਲੇ ਸਾਰੇ ਤਰ੍ਹਾਂ ਦੇ ਵਾਹਨਾਂ ਦੇ ਪ੍ਰਵੇਸ਼ 'ਤੇ ਰੋਕ ਹੈ। ਵਿੱਤੀ ਰਾਜਧਾਨੀ 'ਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। 1992 'ਚ ਅਯੁੱਧਿਆ 'ਚ ਵਿਵਾਦਿਤ ਢਾਂਚਾ ਢਾਹੇ ਜਾਣ ਤੋਂ ਬਾਅਦ ਇੱਥੇ ਫਿਰਕੂ ਦੰਗੇ ਹੋਏ ਸਨ।

DIsha

This news is Content Editor DIsha