ਰਾਮ ਭਗਤਾਂ ਲਈ ਚੰਗੀ ਖ਼ਬਰ, ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਜਾਵੇਗਾ ਅਯੁੱਧਿਆ ਮੰਦਰ

03/18/2023 4:46:16 AM

ਅਯੁੱਧਿਆ (ਭਾਸ਼ਾ): ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਦਾ ਨਿਰਮਾਣ ਨਿਰਧਾਰਿਤ ਸਮੇਂ ਤੋਂ 3 ਮਹੀਨੇ ਪਹਿਲਾਂ ਪੂਰਾ ਹੋਣ ਦੀ ਸੰਭਾਵਨਾ ਹੈ। ਸ਼੍ਰੀ ਰਾਮ ਜਨਮਭੂਮੀ ਟਰੱਸਟ ਦੇ ਇਕ ਅਹੁਦੇਦਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਸਮਾਂ ਸੀਮਾ ਪੂਰੀ ਹੋਣ ਤੋਂ ਪਹਿਲਾਂ ਮੁਕੰਮਲ ਹੋਣ ਦੀ ਸੰਭਾਵਨਾ ਹੈ। 

ਇਹ ਖ਼ਬਰ ਵੀ ਪੜ੍ਹੋ - 'ਜ਼ਿਆਦਾਤਰ UPA ਸਰਕਾਰ ਵੇਲੇ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ CBI ਤੇ ED', ਅਮਿਤ ਸ਼ਾਹ ਦਾ ਦਾਅਵਾ

ਰਾਮ ਜਨਮ ਭੂਮੀ ਵਿਚ ਟਰੱਸਟ ਦੇ ਦਫ਼ਤਰ ਦੇ ਮੁਖੀ ਪ੍ਰਕਾਸ਼ ਗੁਪਤਾ ਨੇ ਪੀਟੀਆਈ-ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ, "ਸਾਨੂੰ ਵਿਸ਼ਵਾਸ ਹੈ ਕਿ ਮੰਦਰ ਨਿਰਧਾਰਿਤ ਤਾਰੀਖ਼ ਤੋਂ 3 ਮਹੀਨੇ ਪਹਿਲਾਂ ਮੁਕੰਮਲ ਹੋ ਜਾਵੇਗਾ, ਇਸ ਲਈ ਅਸੀਂ ਦਿਸੰਬਰ 2023 ਦੀ ਬਜਾਏ ਇਸ ਨੂੰ ਪੂਰਾ ਕਰਨ ਲਈ ਸਤੰਬਰ 2023 ਤਕ ਦਾ ਸਮਾਂ ਨਿਰਧਾਰਿਤ ਕੀਤਾ ਹੈ। ਭਗਵਾਨ ਰਾਮ ਦੇ ਮੰਦਰ ਦਾ ਗਰਭ-ਗ੍ਰਹਿ ਅਸ਼ਟਕੋਣੀ ਹੋਵੇਗਾ ਤੇ ਮੰਦਰ ਹੁਣ ਆਕਾਰ ਲੈਂਦਾ ਦਿਖ ਰਿਹਾ ਹੈ। ਮੰਦਰ ਦੇਪਹਿਲੇ ਪੜਾਅ ਦਾ ਤਕਰੀਬਨ 75 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਹੁਣ ਮੰਦਰ ਵਿਚ ਸਿਰਫ਼ 167 ਖੰਭੇ ਲੱਗਣੇ ਬਾਕੀ ਹਨ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 

Anmol Tagra

This news is Content Editor Anmol Tagra