ਅਯੁੱਧਿਆ ਵਿਵਾਦ : ਪਟੀਸ਼ਨਕਰਤਾ ਦੀ ਸੁਪਰੀਮ ਕੋਰਟ ਤੋਂ ਤੁਰੰਤ ਸੁਣਵਾਈ ਕਰਨ ਦੀ ਮੰਗ

07/09/2019 1:35:01 PM

ਨਵੀਂ ਦਿੱਲੀ— ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਇਕ ਹਿੰਦੂ ਪੱਖਕਾਰ ਗੋਪਾਲ ਸਿੰਘ ਵਿਸ਼ਾਰਦ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਮਾਮਲੇ ਦਾ ਜਲਦ ਨਿਪਟਾਰਾ ਕਰਨ। ਵਿਸ਼ਾਰਦ ਵਲੋਂ ਉਸ ਦੇ ਵਕੀਲ ਪੀ.ਐੱਸ. ਨਰਸਿਮਹਾ ਨੇ ਚੀਫ ਜਸਟਿਸ ਰੰਜਨ ਗੋਗੋਈ ਦੇ ਸਾਹਮਣੇ ਕਿਹਾ ਕਿ ਵਿਚੋਲਗੀ ਦੇ ਪਹਿਲਾਂ ਰਾਊਂਡ 'ਚ ਕੋਈ ਤੇਜ਼ੀ ਨਹੀਂ ਦਿਖਾਈ ਦਿੱਤੀ। ਸੁਪਰੀਮ ਕੋਰਟ ਮਾਮਲੇ ਨੂੰ ਸੁਣਵਾਈ ਲਈ ਸੂਚੀਬੱਝ ਕਰੇ ਅਤੇ ਵਿਵਾਦ ਦਾ ਨਿਪਟਾਰਾ ਕਰੇ। ਹਾਲਾਂਕਿ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਉਕਤ ਪੱਖਕਾਰ ਤੋਂ ਇਸ ਮੰਗ ਦੇ ਸੰਦਰਭ 'ਚ ਅਰਜ਼ੀ ਦਾਇਰ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਹੱਲ ਲਈ ਇਸ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਫ.ਐੱਮ.ਆਈ. ਕਲੀਫੁੱਲਾਹ ਦੀ ਪ੍ਰਧਾਨਗੀ ਵਾਲੇ ਵਿਚੋਲਿਆਂ ਦੇ ਤਿੰਨ ਮੈਂਬਰੀ ਪੈਨਲ ਨੂੰ ਸੌਂਪਿਆ ਗਿਆ ਸੀ। ਵਕੀਲ ਨੇ ਕਿਹਾ ਕਿ ਤਿੰਨ ਮੈਂਬਰੀ ਪੈਨਲ ਨੂੰ ਸੌਂਪੇ ਗਏ ਇਸ ਮਾਮਲੇ 'ਚ ਜ਼ਿਆਦਾ ਕੁਝ ਨਹੀਂ ਹੋ ਰਿਹਾ ਹੈ।

DIsha

This news is Content Editor DIsha