ਰਿਟਾਇਰ ਹੋ ਰਹੇ ਹਨ ਗੋਗੋਈ, 4 ਦਿਨ ''ਚ ਆ ਸਕਦੇ ਨੇ ਇਹ 5 ਵੱਡੇ ਫੈਸਲੇ

11/07/2019 11:44:56 AM

ਨਵੀਂ ਦਿੱਲੀ— ਅਯੁੱਧਿਆ ਰਾਮ ਜਨਮ ਭੂਮੀ ਵਿਵਾਦ, ਸਬਰੀਮਾਲਾ ਮੰਦਰ 'ਚ 10 ਤੋਂ 50 ਸਾਲ ਦੀਆਂ ਔਰਤਾਂ ਦਾ ਪ੍ਰਵੇਸ਼, ਰਾਫੇਲ ਲੜਾਕੂ ਜਹਾਜ਼ ਸੌਦਾ, ਦੇਸ਼ ਦੇ ਪ੍ਰਮੁੱਖ ਸਿਆਸੀ ਦਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਅਤੇ ਭਾਰਤ ਦੇ ਚੀਫ ਜਸਟਸਿ ਦੇ ਦਫ਼ਤਰ 'ਚ ਸੂਚਨਾ ਦਾ ਅਧਿਕਾਰ ਲਾਗੂ ਹੋਣ ਦਾ ਮੁੱਦਾ 5 ਅਜਿਹੇ ਮਾਮਲੇ ਹਨ, ਜਿਨ੍ਹਾਂ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਹੈ। ਇਹ 5 ਅਜਿਹੇ ਮਾਮਲੇ ਹਨ, ਜਿਨ੍ਹਾਂ ਦਾ ਵੱਡਾ ਪ੍ਰਭਾਵ ਦਿੱਸ ਸਕਦਾ ਹੈ। ਇਨ੍ਹਾਂ ਮਾਮਲਿਆਂ ਦੀ ਸੁਣਵਾਈ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕੀਤੀ ਹੈ। ਜਸਟਿਸ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਅਜਿਹੇ 'ਚ ਛੁੱਟੀਆਂ ਕੱਢ ਦਿੱਤੀਆਂ ਜਾਣ ਤਾਂ ਜਸਟਿਸ ਗੋਗੋਈ ਕੋਲ ਇਨ੍ਹਾਂ ਮਾਮਲਿਆਂ 'ਚ ਫੈਸਲਿਆਂ ਸੁਣਾਉਣ ਲਈ ਸਿਰਫ਼ 4 ਦਿਨ ਬਚੇ ਹਨ।

ਵੈਸੇ ਤਾਂ ਜਸਟਿਸ ਗੋਗੋਈ ਦੇ ਰਿਟਾਇਰ ਹੋਣ 'ਚ ਹਾਲੇ ਕੁੱਲ 11 ਦਿਨ ਬਾਕੀ ਹੈ ਪਰ ਸੁਪਰੀਮ ਕੋਰਟ ਦੀ ਸੂਚੀ ਅਨੁਸਾਰ ਵੀਰਵਾਰ ਨੂੰ ਇਨ੍ਹਾਂ 'ਚੋਂ ਕਿਸੇ ਵੀ ਮਾਮਲੇ 'ਚ ਫੈਸਲਾ ਨਹੀਂ ਆ ਰਿਹਾ ਹੈ, ਅਜਿਹੇ 'ਚ ਇਨ੍ਹਾਂ ਮੁਕੱਦਮਿਆਂ ਦੇ ਫੈਸਲੇ ਲਈ ਸਿਰਫ਼ 4 ਦਿਨ ਦਾ ਸਮਾਂ ਬਚਿਆ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਸੁਪਰੀਮ ਕੋਰਟ ਦੇ ਜੱਜ ਜਾਂ ਚੀਫ ਜਸਟਿਸ 4 ਦਿਨਾਂ 'ਚ ਹੀ ਮੁਕੱਦਮਿਆਂ ਦੀ ਸੁਣਵਾਈ ਕਰਨ ਜਾਂ ਫੈਸਲਾ ਸੁਣਾਉਣ ਪਰ ਆਮ ਤੌਰ 'ਤੇ ਕੋਰਟ ਕੰਮ ਵਾਲੇ ਦਿਨ 'ਤੇ ਹੀ ਫੈਸਲਾ ਸੁਣਾਉਂਦਾ ਹੈ।

ਇਹ ਹਨ 5 ਮਾਮਲੇ
1- ਅਯੁੱਧਿਆ ਰਾਮ ਜਨਮ ਭੂਮੀ ਵਿਵਾਦ
2- ਸਬਰੀਮਾਲਾ ਮੰਦਰ 'ਚ 10 ਤੋਂ 50 ਸਾਲ ਦੀਆਂ ਔਰਤਾਂ ਦਾ ਪ੍ਰਵੇਸ਼
3- ਰਾਫੇਲ ਲੜਾਕੂ ਜਹਾਜ਼ ਸੌਦਾ
4- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਮਾਮਲਾ
5- ਭਾਰਤ ਦੇ ਚੀਫ ਜਸਟਸਿ ਦੇ ਦਫ਼ਤਰ 'ਚ ਸੂਚਨਾ ਦਾ ਅਧਿਕਾਰ ਲਾਗੂ

DIsha

This news is Content Editor DIsha