ਅਯੁੱਧਿਆ : ਅਗਲੇ ਸਾਲ ਰਾਮਨੌਮੀ ਤੋਂ ਸ਼ੁਰੂ ਹੋ ਸਕਦਾ ਹੈ ਰਾਮ ਮੰਦਰ ਦਾ ਨਿਰਮਾਣ

11/11/2019 12:01:29 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਰਾਮ ਮੰਦਰ ਦੀ ਉਸਾਰੀ ਲਈ ਸੰਤ ਸਮਾਜ ਨੇ 2 ਤਾਰੀਕਾਂ ਦਾ ਸੁਝਾਅ ਦਿੱਤਾ ਹੈ। ਅਖਿਲ ਭਾਰਤੀ ਸੰਤ ਕਮੇਟੀ ਨੇ ਸਰਬਸੰਮਤੀ ਨਾਲ ਕਿਹਾ ਕਿ ਮੰਦਰ ਦੀ ਨੀਂਹ ਹਿੰਦੂ ਨਵੇਂ ਸਾਲ ਜਾਂ ਭਗਵਾਨ ਰਾਮ ਦੇ ਜਨਮ ਦਿਨ (ਰਾਮਨੌਮੀ) ਨੂੰ ਹੀ ਰੱਖੀ ਜਾਵੇ। ਪੰਚਾਂਗ ਅਨੁਸਾਰ, ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਦੀ ਸ਼ੁਕਲ ਪੱਖ ਦੇ ਪ੍ਰਤੀਪਦਾ ਤੋਂ ਸ਼ੁਰੂ ਹੁੰਦੀ ਹੈ, ਜੋ 2020 'ਚ 25 ਮਾਰਚ ਤੋਂ ਸ਼ੁਰੂ ਹੋਵੇਗੀ। ਰਾਮਨੌਮੀ 2 ਅਪ੍ਰੈਲ ਨੂੰ ਹੈ। ਇਨ੍ਹਾਂ ਦੋਹਾਂ ਤਾਰੀਕਾਂ ਨੂੰ ਲੈ ਕੇ ਸੰਘ ਵੀ ਸਹਿਮਤ ਹੈ। ਸੰਘ ਦੇ ਸੂਤਰਾਂ ਨੇ ਕਿਹਾ ਕਿ ਸੰਤ ਸਮਾਜ ਦੀ ਸਹਿਮਤੀ ਨਾਲ ਹੀ ਅੱਗੇ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਪਹਿਲਾਂ ਮੰਦਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਵਿਹਿਪ ਕੋਲ ਸੀ ਪਰ ਹੁਣ ਸੁਪਰੀਮ ਕੋਰਟ ਨੇ ਸਰਕਾਰ ਨੂੰ ਮੰਦਰ ਨਿਰਮਾਣ ਦੇ ਲਈ 3 ਮਹੀਨਿਆਂ 'ਚ ਟਰੱਸਟ ਬਣਾਉਣ ਲਈ ਕਿਹਾ ਹੈ।

ਟਰੱਸਟ ਦੇਵੇਗਾ ਭਾਈਚਾਰੇ ਦਾ ਸੰਦੇਸ਼
ਰਾਮ ਮੰਦਰ ਦੇ ਨਿਰਮਾਣ ਲਈ ਬਣਨ ਵਾਲਾ ਟਰੱਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਅਨੁਸਾਰ ਭਾਰਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਹੋਵੇਗਾ। ਟਰੱਸਟ ਲਈ ਮਸ਼ਹੂਰ ਮੁਸਲਿਮ ਹਸਤੀ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਸੰਭਾਵਨਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਅਯੁੱਧਿਆ ਨਾ ਜਾਣ ਵਾਲੇ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਸੁਪਰੀਮ ਕੋਰਟ ਦੇ ਆਦੇਸ਼ ਨਾਲ ਬਣਨ ਵਾਲਾ ਟਰੱਸਟ ਸੋਮਨਾਥ ਮੰਦਰ ਨਿਰਮਾਣ ਟਰੱਸਟ ਦੀ ਤਰ੍ਹਾਂ ਕੰਮ ਕਰੇਗਾ। ਹਾਲਾਂਕਿ ਉਸ ਦਾ ਆਕਾਰ ਸੋਮਨਾਥ ਟਰੱਸਟ ਤੋਂ ਵੱਡਾ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਜਾਂ ਸੈਰ-ਸਪਾਟਾ ਮੰਤਰੀ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਵੱਡੇ ਸੈਰ-ਸਪਾਟੇ ਦੇ ਰੂਪ 'ਚ ਵਿਕਸਿਤ ਕਰਨ ਦੀ ਤਿਆਰੀ
ਸੈਰ-ਸਪਾਟਾ ਮੰਤਰਾਲੇ ਨੇ ਇਸ ਨੂੰ ਸਰਦਾਰ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਦੀ ਤਰਜ 'ਤੇ ਵੱਡਾ ਸੈਰ-ਸਪਾਟਾ ਸਥਾਨ ਦੇ ਰੂਪ 'ਚ ਵਿਕਸਿਤ ਕਰਨ ਦੀ ਤਿਆਰੀ ਕੀਤੀ ਹੈ। ਇਸ ਦੇ ਅਧੀਨ ਰਾਮ ਮੰਦਰ ਤੱਕ ਪਹੁੰਚਣ ਲਈ ਰੇਲ, ਸੜਕ, ਹਵਾ ਆਵਾਜਾਈ ਦੇ ਬਿਹਤਰ ਪ੍ਰਬੰਧ ਲਈ ਵੀ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਅਯੁੱਧਿਆ ਦੀ ਆਧਾਰਭੂਤ ਬਣਤਰ ਵਿਕਾਸ ਲਈ ਵੀ ਰੋਡਮੈਪ ਬਣਾਇਆ ਜਾਵੇਗਾ।

DIsha

This news is Content Editor DIsha