ਅਯੁੱਧਿਆ: ਰਾਮ ਮੰਦਰ 'ਚ ਲੱਡੂਆਂ ਦੇ ਪ੍ਰਸਾਦ ਦੇ ਨਾਲ ਮਿਲਣਗੀਆਂ ਧਾਰਮਿਕ ਕਿਤਾਬਾਂ ਅਤੇ 'ਰਾਮ ਨਾਮਾ' (ਵੀਡੀਓ)

01/24/2024 1:04:50 AM

ਅਯੁੱਧਿਆ - ਆਖਰ ਉਹ ਦਿਨ ਆ ਹੀ ਗਿਆ ਜਿਸ ਦੀ ਪਿਛਲੇ 500 ਸਾਲਾਂ ਤੋਂ ਹਰ ਹਿੰਦੂ ਜਾਂ ਰਾਮ ਭਗਤ ਉਡੀਕ ਕਰ ਰਿਹਾ ਸੀ। ਜੀ ਹਾਂ, ਰਾਮ ਲੱਲਾ ਆਪਣੀ ਜਨਮ ਭੂਮੀ ਅਯੁੱਧਿਆ ਵਿੱਚ ਬਿਰਾਜਮਾਨ ਹੋ ਗਏ ਹਨ। ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਲਈ ਚੁਣਿਆ ਦਿਨ 22 ਜਨਵਰੀ 2024 ਇਤਿਹਾਸ ਵਿੱਚ ਦਰਜ ਹੋ ਗਿਆ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰ ਲਈ ਅਯੁੱਧਿਆ ਜਾ ਰਹੇ ਹਨ। ਅੱਜ ਤੁਹਾਨੂੰ ਦੱਸਦੇ ਹਾਂ ਅਯੁੱਧਿਆ ਵਿੱਚ ਮਿਲਣ ਵਾਲੇ ਪ੍ਰਸਾਦ ਬਾਰੇ।

ਇਹ ਵੀ ਪੜ੍ਹੋ - ਉੱਤਰਾਖੰਡ ਰੋਡਵੇਜ਼ ਨੂੰ ਜਲਦ ਮਿਲਣਗੀਆਂ 330 ਨਵੀਆਂ ਬੱਸਾਂ

ਅਯੁੱਧਿਆ ਦੇ ਰਾਮ ਮੰਦਰ 'ਚ ਸ਼੍ਰੀ ਰਾਮ ਜੀ ਦੇ ਦਰਸ਼ਨ ਦੌਰਾਨ ਤੁਹਾਨੂੰ ਇਕ ਬੈਗ ਮਿਲੇਗਾ, ਜਿਸ ਵਿੱਚ ਪ੍ਰਸਾਦ ਦੇ ਰੂਪ ਵਿੱਚ ਇੱਕ 'ਰਾਮ ਨਾਮਾ' ਮਿਲੇਗਾ। ਇਸ ਦੇ ਨਾਲ ਹੀ ਬੈਗ ਵਿੱਚ ਤੁਹਾਨੂੰ ਕੁੱਝ ਧਾਰਮਿਕ ਕਿਤਾਬਾਂ ਅਤੇ ਮੈਗਜ਼ੀਨ ਦੇਖਣ ਨੂੰ ਮਿਲੇਗੀ। ਪ੍ਰਸ਼ਾਦ ਦੇ ਰੂਪ ਵਿੱਚ ਤੁਹਾਨੂੰ ਇਕ ਕਲੈਂਡਰ ਵੀ ਮਿਲੇਗਾ ਅਤੇ ਇਕ ਸਟੀਲ ਦੇ ਟਿਫਿਨ ਵਿੱਚ  ਸ਼੍ਰੀ ਰਾਮ ਜੀ ਦਾ ਭੋਗ ਲੱਗਿਆ ਲੱਡੂ ਦਾ ਪ੍ਰਸ਼ਾਦ ਮਿਲੇਗਾ।

ਇਹ ਵੀ ਪੜ੍ਹੋ - ਮੇਰੇ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਹੁਕਮ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਦਿਲਾਂ 'ਚ ਡਰ ਹੈ: ਰਾਹੁਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 

Inder Prajapati

This news is Content Editor Inder Prajapati