ਰਾਮ ਮੰਦਰ ''ਚ ਧੂਮਧਾਮ ਨਾਲ ਮਨਾਈ ਜਾਵੇਗੀ ''ਰਾਮ ਨੌਮੀ'', ਰਾਮ ਲੱਲਾ ਨੂੰ ਲੱਗੇਗਾ 56 ਤਰ੍ਹਾਂ ਦੇ ਪ੍ਰਸਾਦ ਦਾ ਭੋਗ

04/16/2024 12:51:54 PM

ਅਯੁੱਧਿਆ- ਚੇਤ ਨਰਾਤਿਆਂ ਦੇ ਆਖ਼ਰੀ ਦਿਨ ਅਤੇ ਰਾਮ ਨੌਮੀ ਦੇ ਮੌਕੇ ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਜਨਮਭੂਮੀ ਮੰਦਰ 'ਚ ਸ਼ਾਨਦਾਰ ਜਸ਼ਨਾਂ ਲਈ ਤਿਆਰ ਹੋ ਗਿਆ ਹੈ। ਰਾਮ ਲੱਲਾ ਨੂੰ 56 ਤਰ੍ਹਾਂ ਦੇ ਭੋਗ ਪ੍ਰਸਾਦ ਚੜ੍ਹਾਏ ਜਾਣਗੇ। ਰਾਮ ਜਨਮਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਦੱਸਿਆ ਕਿ ਰਾਮ ਨੌਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ। ਸਾਰੇ ਪ੍ਰਬੰਧ ਟਰੱਸਟ ਵੱਲੋਂ ਕੀਤੇ ਜਾ ਰਹੇ ਹਨ। ਟਰੱਸਟ ਵੱਲੋਂ ਸਜਾਵਟ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਮੁੱਖ ਪੁਜਾਰੀ ਨੇ ਵੀ ਇਨ੍ਹਾਂ ਸਮਾਗਮਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਕਿਉਂਕਿ ਇਹ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਬਾਅਦ ਪਹਿਲੀ ਵਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ

ਇਸ ਮੌਕੇ ਦੁਪਹਿਰ 12:16 ਵਜੇ ਪੰਜ ਮਿੰਟ ਲਈ ਭਗਵਾਨ ਰਾਮ ਦਾ ਸੂਰਜ ਅਭਿਸ਼ੇਕ ਵੀ ਹੋਵੇਗਾ। ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਰਾਮ ਨੌਮੀ 'ਤੇ ਦੁਪਹਿਰ 12:16 'ਤੇ ਲਗਭਗ 5 ਮਿੰਟ ਲਈ ਸੂਰਜ ਦੀਆਂ ਕਿਰਨਾਂ ਭਗਵਾਨ ਰਾਮ ਲੱਲਾ ਦੇ ਮੱਥੇ 'ਤੇ ਪੈਣਗੀਆਂ, ਜਿਸ ਲਈ ਮਹੱਤਵਪੂਰਨ ਤਕਨੀਕੀ ਪ੍ਰਬੰਧ ਕੀਤੇ ਜਾ ਰਹੇ ਹਨ। ਵਿਗਿਆਨੀ ਇਨ੍ਹਾਂ ਪਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਕੰਮ ਕਰ ਰਹੇ ਹਨ। ਭਗਵਾਨ ਰਾਮ ਲੱਲਾ ਦਾ ਜਨਮ ਉਤਸਵ ਰਾਮ ਨੌਮੀ ਦੁਪਹਿਰ ਵੇਲੇ ਮਨਾਈ ਜਾਵੇਗੀ ਅਤੇ ਭਗਵਾਨ ਨੂੰ ਕਈ ਪ੍ਰਕਾਰ ਦੇ ਭੋਗ ਚੜ੍ਹਾਏ ਜਾਣਗੇ। ਅੱਜ ਸ਼ਰਧਾਲੂਆਂ ਵੱਲੋਂ 56 ਪ੍ਰਕਾਰ ਦੇ ਭੋਗ ਪ੍ਰਸਾਦ ਦਿੱਤੇ ਗਏ ਹਨ ਜੋ ਕਿ ਬੁੱਧਵਾਰ ਨੂੰ ਦੁਪਹਿਰ ਵੇਲੇ ਭਗਵਾਨ ਨੂੰ ਭੇਟ ਕੀਤੇ ਜਾਣਗੇ।

ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

ਸਮਾਗਮਾਂ ਤੋਂ ਪਹਿਲਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਪ੍ਰਬੰਧਨ ਦੀ ਦੇਖ-ਰੇਖ ਲਈ ਗਠਿਤ ਟਰੱਸਟ ਨੇ ਇਸ ਤਿਉਹਾਰ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਟਰੱਸਟ ਨੇ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਦੱਸਿਆ ਕਿ ਰਾਮ ਨੌਮੀ ਦੇ ਦਿਨ ਬ੍ਰਹਮਾ ਮੁਹੂਰਤ ਦੌਰਾਨ ਸਵੇਰੇ 3:30 ਵਜੇ ਤੋਂ ਸ਼ੁਰੂ ਹੋਣ ਵਾਲੇ ਸ਼ਰਧਾਲੂਆਂ ਲਈ ਕਤਾਰਾਂ 'ਚ ਲੱਗਣ ਦੇ ਪ੍ਰਬੰਧ ਕੀਤੇ ਜਾਣਗੇ। ਟਰੱਸਟ ਨੇ ਦਰਸ਼ਨ ਦੀ ਮਿਆਦ ਵੀ ਵਧਾ ਕੇ 19 ਘੰਟੇ ਕਰ ਦਿੱਤੀ ਹੈ, ਜੋ ਮੰਗਲਾ ਆਰਤੀ ਤੋਂ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੇਗੀ। ਚਾਰ ਭੋਗਾਂ ਦੇ ਦੌਰਾਨ ਪਰਦਾ ਸਿਰਫ ਪੰਜ ਮਿੰਟ ਲਈ ਬੰਦ ਰਹੇਗਾ। ਪੂਰੇ ਅਯੁੱਧਿਆ ਵਿਚ ਲਗਭਗ 100 ਵੱਡੀਆਂ LED ਸਕਰੀਨਾਂ 'ਤੇ ਉਤਸਵ ਦਾ ਪ੍ਰਸਾਰਣ ਕੀਤਾ ਜਾਵੇਗਾ। ਟਰੱਸਟ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਲਾਈਵ ਪ੍ਰਸਾਰਣ ਵੀ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu