ਸਜ ਗਈ ਅਯੁੱਧਿਆ; ਪੂਰੀ ਦੁਨੀਆ ਕੱਲ੍ਹ ਵੇਖੇਗੀ ਰਾਮ ਮੰਦਰ ਭੂਮੀ ਪੂਜਨ ਦਾ 'ਲਾਈਵ ਟੈਲੀਕਾਸਟ'

08/04/2020 3:10:51 PM

ਨੈਸ਼ਨਲ ਡੈਸਕ—  ਰਾਮ ਜਨਮ ਭੂਮੀ ਨਿਰਮਾਣ ਲਈ ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਨੂੰ ਲਾੜੀ ਵਾਂਗ ਸਜਾਇਆ ਗਿਆ ਹੈ। ਫੁੱਲਾਂ ਨਾਲ ਪੂਰੀ ਰਾਮ ਨਗਰੀ ਅਯੁੱਧਿਆ ਨੂੰ ਸਜਾਇਆ ਗਿਆ ਹੈ ਅਤੇ ਕੰਧਾਂ 'ਤੇ ਸ਼੍ਰੀਰਾਮ ਦੀ ਪੇਂਟਿੰਗ ਬਣਾਈ ਗਈ ਹੈ। ਭੂਮੀ ਪੂਜਨ ਤੋਂ ਪਹਿਲਾਂ ਧਾਰਮਿਕ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ ਅਤੇ ਕੱਲ੍ਹ ਅਯੁੱਧਿਆ ਆਉਣਗੇ। 

PunjabKesari

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਪੀਲ ਕੀਤੀ ਹੈ ਕਿ ਅਯੁੱਧਿਆ ਵਿਚ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਸਮਾਰੋਹ 'ਚ ਸਿਰਫ ਉਹ ਹੀ ਲੋਕ ਆਉਣ, ਜਿਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਅਯੁੱਧਿਆ ਦੇ ਚੱਪੇ-ਚੱਪੇ ਨੂੰ ਸਜਾਇਆ ਗਿਆ ਹੈ। ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਰਾਮ ਮੰਦਰ ਭੂਮੀ ਪੂਜਨ ਦਾ ਲਾਈਵ ਟੈਲੀਕਾਸਟ ਹੋਵੇਗਾ। ਕੁਝ ਮਹਿਮਾਨ ਅੱਜ ਪਹੁੰਚ ਰਹੇ ਹਨ ਅਤੇ ਕੁਝ ਕੱਲ੍ਹ ਆਉਣਗੇ।

PunjabKesari

ਦੁਨੀਆ ਵੇਖੇਗੀ ਰਾਮ ਮੰਦਰ ਭੂਮੀ ਪੂਜਨ—
ਯੋਗੀ ਆਦਿਤਿਆਨਾਥ ਨੇ ਇਸ ਭੂਮੀ ਪੂਜਨ ਆਯੋਜਨ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਇਤਿਹਾਸਕ ਸਗੋਂ ਕਿ ਭਾਵਨਾਤਕ ਪਲ ਵੀ ਹੈ, ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਹ ਨਵੇਂ ਭਾਰਤ ਦੀ ਨੀਂਹ ਹੋਵੇਗੀ। ਇਸ ਪ੍ਰੋਗਰਾਮ ਦਾ ਦੂਰਦਰਸ਼ਨ 'ਤੇ ਸਿੱਧਾ ਪ੍ਰਸਾਰਣ ਹੋਵੇਗਾ। ਦੇਸ਼-ਵਿਦੇਸ਼ 'ਚ ਬੈਠੇ ਲੋਕ ਦੂਰਦਰਸ਼ਨ ਜ਼ਰੀਏ ਭੂਮੀ ਪੂਜਨ ਨੂੰ ਲਾਈਵ ਵੇਖ ਸਕਣਗੇ। ਇਸ ਇਤਿਹਾਸਕ ਪਲ ਦੇ ਕਈ ਲੋਕ ਗਵਾਹ ਬਣਨਗੇ।

PunjabKesari
ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਦੱਸਿਆ ਕਿ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਹੋਣ ਵਾਲੇ ਭੂਮੀ ਭੂਜਨ ਪ੍ਰੋਗਰਾਮ ਲਈ 175 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਚੰਪਤ ਰਾਏ ਨੇ ਕਿਹਾ ਕਿ ਸੱਦਾ ਸੂਚੀ ਵਿਚ ਭਾਜਪਾ ਦੇ ਸੀਨੀਅਰ ਨੇਤਾਵਾਂ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੋਂ ਇਲਾਵਾ ਸੀਨੀਅਰ ਵਕੀਲ ਕੇ. ਪਰਾਸਰਨ ਅਤੇ ਹੋਰ ਮਾਣਯੋਗ ਵਿਅਕਤੀਆਂ ਨਾਲ ਨਿੱਜੀ ਤੌਰ 'ਤੇ ਚਰਚਾ ਕਰ ਕੇ ਤਿਆਰੀ ਕੀਤੀ ਗਈ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਮੁੱਖ ਸਮਾਰੋਹ ਲਈ ਸੱਦੇ ਗਏ 175 ਮਹਿਮਾਨਾਂ ਵਿਚੋਂ 135 ਸੰਤ ਹਨ, ਜੋ ਕਿ ਵੱਖ-ਵੱਖ ਅਧਿਆਤਮਿਕ ਪਰੰਪਰਾਵਾਂ ਨਾਲ ਜੁੜੇ ਹੋਏ ਹਨ ਅਤੇ ਉਹ ਸਾਰੇ ਹਾਜ਼ਰ ਹੋਣਗੇ। ਰਾਏ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਕਈ ਬਜ਼ੁਰਗ ਨੇਤਾਵਾਂ ਨੂੰ ਭੂਮੀ ਪੂਜਨ ਪ੍ਰੋਗਰਾਮ 'ਚ ਵਰਚੂਅਲੀ ਹਿੱਸਾ ਲੈਣ ਨੂੰ ਕਿਹਾ ਗਿਆ ਹੈ। ਅਡਵਾਨੀ ਦੀ ਉਮਰ 90 ਸਾਲ ਤੋਂ ਵਧੇਰੇ ਹੈ। ਉਹ ਕਿਵੇਂ ਆ ਸਕਦੇ ਹਨ। ਕਈ ਹੋਰ ਮਹਾਨ ਸ਼ਖਸੀਅਤਾਂ ਦੀ ਵੀ ਉਮਰ ਨੂੰ ਦੇਖਦਿਆਂ ਨਹੀਂ ਬੁਲਾਇਆ ਗਿਆ ਹੈ। 


Tanu

Content Editor

Related News