ਅਯੁੱਧਿਆ ਮਾਮਲੇ 'ਚ ਇਸ ਸ਼ਖਸ ਦਾ ਆਉਂਦੈ ਵਾਰ-ਵਾਰ ਨਾਂ, ਜਾਣੋ ਕਿਉ?

11/09/2019 1:24:39 PM

ਨਵੀਂ ਦਿੱਲੀ—ਦੇਸ਼ ਦੁਨੀਆ ਦੀਆਂ ਨਜ਼ਰਾਂ ਅੱਜ ਭਾਵ ਸ਼ਨੀਵਾਰ ਸੁਪਰੀਮ ਕੋਰਟ 'ਤੇ ਟਿਕੀਆਂ ਹੋਈਆ ਸੀ ਅਤੇ ਹੁਣ ਫੈਸਲਾ ਆ ਚੁੱਕਿਆ ਹੈ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਿਕ ਬੈਂਚ ਵੱਲੋਂ ਸੁਣਾਏ ਗਏ ਫੈਸਲਾ ਮੁਤਾਬਕ ਵਿਵਾਦਿਤ 2.77 ਏਕੜ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੂੰ ਦਿੱਤੀ ਜਾਵੇਗੀ, ਇਸ ਲਈ ਸਰਕਾਰ ਨੂੰ 3 ਮਹੀਨਿਆਂ ਦੇ ਅੰਦਰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਮੁਸਲਿਮ ਪੱਖ ਨੂੰ ਮਸਜਿਦ ਬਣਾਉਣ ਲਈ ਅਯੁੱਧਿਆ 'ਚ ਦੂਜੀ ਥਾਂ 'ਤੇ 5 ਏਕੜ ਜ਼ਮੀਨ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਨਿਰਮੋਹੀ ਅਖਾੜੇ ਅਤੇ ਸ਼ੀਆ ਵਕਫ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਜਦਕਿ ਰਾਮ ਜਨਮ ਭੂਮੀ ਦੇ ਦਾਅਵੇ ਨੂੰ ਬਰਕਰਾਰ ਰੱਖਿਆ। ਇਸ ਅਯੁੱਧਿਆ ਜਨਮ ਭੂਮੀ ਵਿਵਾਦ ਦੀ ਪੁਰਾਣੀ ਕਹਾਣੀ 'ਚ ਵਾਰ-ਵਾਰ ਇੱਕ ਹੀ ਨਾਂ ਦੁਹਰਾਇਆ ਗਿਆ ਸੀ, ਉਹ ਨਾਂ ਮੀਰ ਬਾਕੀ ਦਾ ਹੈ।

ਦੱਸ ਦੇਈਏ ਕਿ ਮੀਰ ਬਾਕੀ ਜਿਸਨੂੰ ਤਾਸ਼ਕੰਦੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਮੁਗਲ ਬਾਦਸ਼ਾਹ ਬਾਬਰ ਦਾ ਸੈਨਾਪਤੀ ਸੀ, ਜਿਸ ਨੇ ਬਾਬਰੀ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਬਾਬਰੀ ਮਸਜਿਦ 6 ਦਸੰਬਰ 1992 ਨੂੰ ਰਾਮ ਮੰਦਰ ਦੇ ਢਾਹੇ ਜਾਣ ਤੋਂ ਬਾਅਦ ਦੇਸ਼ ਦੀ ਧਰਮ ਨਿਰਪੱਖਤਾ 'ਤੇ ਇੱਰ ਬਹੁਤ ਵੱਡਾ ਸਵਾਲੀਆਂ ਨਿਸ਼ਾਨ ਹਮੇਸ਼ਾ ਦੇ ਲਈ ਲੱਗ ਗਿਆ। ਇਸ ਕਾਰਨ ਹਿੰਦੂ-ਮੁਸਲਿਮ ਵਿਚਾਲੇ ਅਜਿਹੀ ਦਰਾੜ ਪੈ ਗਈ ਜੋ ਸ਼ਾਇਦ ਅੱਜ ਵੀ ਭਰ ਨਹੀਂ ਸਕੀ ਹੈ।

ਮੀਰ ਬਾਕੀ-
ਮੀਰ ਬਾਕੀ ਜਿਸ ਨੇ ਬਾਬਰੀ ਮਸਜਿਦ ਦਾ ਨਿਰਮਾਣ ਕਰਵਾਇਾਆ ਸੀ ਤਾਸ਼ਕੰਦ (ਉਜ਼ੇਬਕਿਸਤਾਨ) ਦਾ ਰਹਿਣ ਵਾਲਾ ਸੀ। ਬਾਬਰ ਨੇ ਬਾਕੀ ਨੂੰ ਅਵਧ ਦੀ ਕਮਾਨ ਸੌਂਪਦੇ ਹੋਏ ਉਸ ਨੂੰ ਉੱਥੋ ਦਾ ਗਵਰਨਰ ਬਣਾ ਦਿੱਤਾ ਸੀ। ਮੀਰ ਬਾਕੀ ਕਈ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਸੀ, ਜਿਵੇਂ ਕਿ ਮਿੰਹਬਾਸ਼ੀ, ਬਾਕੀ ਸ਼ਾਘਾਵਾਲ, ਬਾਕੀ ਬੇਗ ਆਦਿ ਨਾਂ ਵੀ ਸਨ। ਮਸਜਿਦਾਂ ਦੇ ਸ਼ਿਲਾਲੇਖਾਂ ਮੁਤਾਬਕ 1528-29 'ਚ ਬਾਬਰ ਦੇ ਆਦੇਸ਼ 'ਤੇ ਮੀਰ ਬਾਕੀ ਨੇ ਇਸ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਇਹ ਮਸਜਿਦ ਬਹੁਤ ਹੀ ਸ਼ਾਨਦਾਰ ਸੀ, ਜਿਸ ਦੇ ਸਬੂਤ ਦਾ ਕਾਰਨ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਮਸਜਿਦ ਹੁੰਦੀ ਸੀ। ਇਸ ਨੂੰ ਮਸਜਿਦ-ਏ-ਜਨਮਸਥਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਮੰਦਰ ਰਾਮ ਜਨਮ ਭੂਮੀ 'ਚ ਸਥਿਤ ਹੈ। ਬਾਬਰਨਾਮਾ 'ਚ ਮੀਰ ਬਾਕੀ ਦੇ ਵਿਸ਼ੇ 'ਚ ਕੁਝ ਵੀ ਨਹੀ ਲਿਖਿਆ ਗਿਆ ਹੈ। ਇੰਨਾ ਹੀ ਨਹੀਂ ਬਾਬਰਨਾਮਾ 'ਚ ਬਾਬਰੀ ਮਸਜਿਦ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਹੈ।

2003 ਤੋਂ ਮਿਲੇ ਸੀ ਮੰਦਰ ਹੋਣ ਦੇ ਸਬੂਤ-
ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਰੀ ਮਸਜਿਦ ਦੇ ਫੈਸਲੇ ਤੋਂ ਪਹਿਲਾਂ ਭਗਵਾਨ ਰਾਮ ਦਾ ਮੰਦਰ ਸੀ, ਜਿਸ ਨੂੰ ਮੀਰ ਬਾਕੀ ਨੇ ਤੋੜਵਾ ਕੇ ਬਾਬਰੀ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਹਾਲਾਂਕਿ ਮੁਸਲਿਮ ਪੱਖ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਾ ਹੈ ਕਿ ਉੱਥੇ ਪਹਿਲਾਂ ਵੀ ਕੋਈ ਮੰਦਰ ਸੀ। ਵਿਵਾਦਿਤ ਭੂਮੀ 'ਤੇ ਮੰਦਰ ਨੂੰ ਹੋਣ ਦੀ ਗੱਲ ਨੂੰ ਥੋੜ੍ਹਾ ਜਿਹੀ ਉਸ ਸਮੇਂ ਸ਼ਕਤੀ ਮਿਲੀ ਸੀ ਜਦੋਂ ਸਾਲ 2003 'ਚ ਭਾਰਤੀ ਪੁਰਾਤਨ ਸਰਵੇਖਣ ਵਿਭਾਗ ਨੂੰ ਮਸਜਿਦ ਦੇ ਹੇਠਾਂ ਇੱਕ ਪੁਰਾਣਾ ਖੰਡਰ ਮਿਲਿਆ ਹੈ ਜੋ ਹਿੰਦੂ ਮੰਦਰ ਨਾਲ ਮਿਲਦਾ-ਜੁਲਦਾ ਸੀ।


Iqbalkaur

Content Editor

Related News