ਇਸ ਵਾਰ ਅਯੁੱਧਿਆ ''ਚ ਜਗਾਏ ਜਾਣਗੇ 4 ਲੱਖ ਦੀਵੇ, ਟੁੱਟੇਗਾ ਵਰਲਡ ਰਿਕਾਰਡ

10/13/2019 5:12:04 PM

ਲਖਨਊ (ਭਾਸ਼ਾ)— ਅਯੁੱਧਿਆ 'ਚ ਦੀਵਾਲੀ ਦੇ ਮੌਕੇ ਜਗਾਏ ਜਾਂਦੇ ਦੀਵੇ ਦੇਸ਼-ਦੁਨੀਆ ਵਿਚ ਪਹਿਚਾਣ ਬਣਾ ਚੁੱਕਾ ਹੈ। ਇਸ ਵਾਰ ਦੀਵਿਆਂ ਦੇ ਤਿਉਹਾਰ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਬਣਾਉਣ ਦੀ ਤਿਆਰੀ ਹੈ। 24 ਤੋਂ 26 ਅਕਤੂਬਰ ਵਿਚਾਲੇ ਅਯੁੱਧਿਆ ਵਿਚ ਇਸ ਵਾਰ ਲੱਗਭਗ 4 ਲੱਖ ਦੀਵੇ ਜਗਾ ਕੇ ਉਸ ਵਰਲਡ ਰਿਕਾਰਡ ਨੂੰ ਤੋੜਨ ਦੀ ਤਿਆਰੀ ਹੈ, ਜੋ ਪਿਛਲੇ ਸਾਲ 3 ਲੱਖ ਦੀਵੇ ਜਗਾ ਕੇ ਬਣਾਇਆ ਗਿਆ ਸੀ। ਪਿਛਲੇ ਸਾਲ ਪਵਿੱਤਰ ਸਰਯੂ ਨਦੀ ਦੇ ਕੰਢੇ ਜਗਾਏ ਗਏ ਇਹ ਦੀਵੇ ਲੱਗਭਗ 45 ਮਿੰਟ ਤਕ ਜਗੇ ਅਤੇ ਇਨ੍ਹਾਂ ਦੀ ਸ਼ਾਨ ਦੀ ਦੇਸ਼-ਦੁਨੀਆ ਵਿਚ ਖੂਬ ਚਰਚਾ ਹੋਈ। 


ਭਾਜਪਾ ਦੇ ਉੱਤਰ ਪ੍ਰਦੇਸ਼ ਬੁਲਾਰੇ ਹਰੀਚੰਦਰ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਸੱਭਿਆਚਾਰ 'ਚ ਇਹ ਇਕ ਅਜਿਹਾ ਤਿਉਹਾਰ ਹੈ, ਜੋ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਹਨ੍ਹੇਰੇ ਨੂੰ ਰੌਸ਼ਨੀ ਵਿਚ ਬਦਲਣ ਦਾ ਤਿਉਹਾਰ ਹੈ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਦੀਵਿਆਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਫੈਸਲਾ ਨਿਸ਼ਚਿਤ ਤੌਰ 'ਤੇ ਉਤਸ਼ਾਹ ਵਾਲਾ ਹੈ। ਹਰੀਚੰਦਰ ਨੇ ਦੱਸਿਆ ਕਿ ਅਯੁੱਧਿਆ 'ਚ ਇਸ ਵਾਰ ਦੀਵਾਲੀ 'ਤੇ ਜ਼ਿਆਦਾ ਜਗਮਗ ਹੋਵੇਗੀ। 


ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ 24, 25 ਅਤੇ 26 ਅਕਤੂਬਰ ਦੇ ਇਸ ਆਯੋਜਨ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ। ਅਯੁੱਧਿਆ ਦੇ 13 ਪ੍ਰਮੁੱਖ ਮੰਦਰਾਂ 'ਚ 3 ਦਿਨ ਤਕ ਹਰ ਦਿਨ 5001 ਦੀਵੇ ਜਗਾਏ ਜਾਣਗੇ। ਇਸ ਤੋਂ ਇਲਾਵਾ ਨਗਰ ਦੇ ਸਾਰੇ 10,000 ਮੰਦਰਾਂ ਅਤੇ ਘਰਾਂ ਵਿਚ ਵੀ ਦੀਵੇ ਜਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ, ਅਯੁੱਧਿਆ ਨਗਰ ਨਿਗਮ ਅਤੇ ਸ਼ਹਿਰ ਦੇ ਵੱਡੇ ਸਿੱਖਿਆ ਸੰਸਥਾ ਇਸ ਮੁਹਿੰਮ 'ਚ ਸ਼ਾਮਲ ਹਨ।

Tanu

This news is Content Editor Tanu