ਅਯੁੱਧਿਆ ''ਚ ਰਾਮ ਮੰਦਰ ਲਈ ਨੀਂਹ ਦੀ ਖੋਦਾਈ ਦਾ ਕੰਮ ਸ਼ੁਰੂ, 1200 ਖੰਭਿਆਂ ਦਾ ਹੋਵੇਗਾ ਨਿਰਮਾਣ

09/08/2020 2:24:47 PM

ਅਯੁੱਧਿਆ— ਭਗਵਾਨ ਸ਼੍ਰੀਰਾਮ ਦੇ ਜਨਮ ਸਥਾਨ 'ਤੇ ਬਣਨ ਵਾਲੇ ਰਾਮਲਲਾ ਦੇ ਮੰਦਰ ਦੀ ਨੀਂਹ ਦੀ ਖੋਦਾਈ ਦਾ ਕੰਮ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ 2020 ਨੂੰ ਮੰਦਰ ਦਾ ਭੂਮੀ ਪੂਜਨ ਕੀਤਾ ਸੀ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨਰਿਪੇਂਦਰ ਮਿਸ਼ਰਾ ਨੇ ਸੋਮਵਾਰ ਦੀ ਸ਼ਾਮ ਨੂੰ ਇੱਥੇ ਆ ਗਏ ਸਨ। ਉਨ੍ਹਾਂ ਨੇ ਸੋਮਵਾਰ ਨੂੰ ਲਖਨਊ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਵੀ ਮੁਲਾਕਾਤ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਮੰਦਰ ਦੀ ਨੀਂਹ ਲਈ ਜ਼ਮੀਨ ਤੋਂ ਇਕ ਸੌ ਫੁੱਟ ਡੂੰਘਾਈ ਤੱਕ ਖੋਦਣ ਵਾਲੀਆਂ ਦੋ ਮਸ਼ੀਨਆਂ ਨਿਰਮਾਣ ਸੰਸਥਾ ਲਾਰਸਨ ਐਂਡ ਟੂਬਰੋਂ ਨੇ ਐਤਵਾਰ ਨੂੰ ਹੀ ਮੰਗਵਾ ਲਈਆਂ ਸਨ। 

ਕੰਪਨੀ ਦੇ ਇੰਜੀਨੀਅਰਾਂ ਦੀ ਟੀਮ ਨੇ ਮਸ਼ੀਨਾਂ ਦੀ ਪੂਰੀ ਜਾਂਚ ਕੀਤੀ। ਮਸ਼ੀਨ ਤੋਂ ਪਿੱਲਰ ਲਈ 200 ਫੁੱਟ ਤੱਕ ਖੋਦਾਈ ਕੀਤੀ ਜਾਣੀ ਹੈ। ਇਸ ਕੰਮ ਲਈ ਕੁਝ ਹੋਰ ਮਸ਼ੀਨਾਂ ਨੂੰ ਛੇਤੀ ਹੀ ਮੰਗਵਾ ਲਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਪੂਰੇ ਕੰਪਲੈਕਸ ਵਿਚ 1200 ਥਾਵਾਂ 'ਤੇ ਖੰਭੇ ਹੋਣਗੇ। ਪਾਈਲਿੰਗ ਮਸ਼ੀਨਾਂ ਤੋਂ ਖੰਭਿਆਂ ਨੂੰ ਖੜ੍ਹਾ ਕਰਨ ਲਈ ਖੋਦਾਈ ਕੀਤੀ ਜਾਵੇਗੀ। ਇਨ੍ਹਾਂ ਨੂੰ 1200 ਥਾਵਾਂ 'ਤੇ ਇਕ ਮੀਟਰ ਵਿਆਸ ਵਿਚ ਖੂਹ ਦੇ ਆਕਾਰ 'ਚ ਕੰਕਰੀਟ ਦੇ ਪਿੱਲਰ ਖੜ੍ਹੇ ਕੀਤੇ ਜਾਣਗੇ। ਮਸ਼ੀਨਾਂ ਇੰਨੀਆਂ ਵੱਡੀਆਂ ਸਨ ਕਿ ਰਾਮ ਜਨਮ ਭੂਮੀ ਥਾਂ ਦੇ ਮੁੱਖ ਦੁਆਰ ਨੂੰ ਤੋੜਨਾ ਪਿਆ। ਦੂਜੇ ਪਾਸੇ ਮੰਦਰ ਨਿਰਮਾਣ ਥਾਂ 'ਤੇ ਮੰਦਰਾਂ ਨੂੰ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।


Tanu

Content Editor

Related News