ਅਯੁੱਧਿਆ ਕੇਸ ਸੁਪਰੀਮ ਕਰੋਟ ’ਚ ਮੁਸਲਿਮ ਧਿਰਾਂ ਦੀ ਅਪੀਲ ’ਤੇ ਫੈਸਲਾ 28 ਨੂੰ!

09/25/2018 4:15:42 AM

ਨਵੀਂ ਦਿੱਲੀ–ਸੁਪਰੀਮ ਕੋਰਟ ’ਚ ਚੱਲ ਰਹੇ ਅਯੁੱਧਿਅਾ ਕੇਸ ਨਾਲ ਸਬੰਧਤ ਇਕ ਪਹਿਲੂ ਨੂੰ ਸੰਵਿਧਾਨਕ ਬੈਂਚ ਕੋਲ ਭੇਜਿਆ ਜਾਵੇਗਾ ਜਾਂ ਨਹੀਂ, ਇਸ ’ਤੇ 28 ਸਤੰਬਰ ਨੂੰ ਫੈਸਲਾ ਆ ਸਕਦਾ ਹੈ। ਅਯੁੱਧਿਅਾ ਦਾ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਅਯੁੱਧਿਆ ਦੀ ਜ਼ਮੀਨ ਕਿਸ ਦੀ ਹੈ, ਇਸ ’ਤੇ ਅਜੇ ਸੁਣਵਾਈ ਕੀਤੀ ਜਾਣੀ ਹੈ।