ਇਹ ਤਿੰਨ ਹਸਤੀਆਂ ਕਰਨਗੀਆਂ ''ਰਾਮ ਮੰਦਰ ਵਿਵਾਦ ਦਾ ਹੱਲ''

03/08/2019 3:39:29 PM

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਰਾਮ ਮੰਦਰ ਵਿਵਾਦ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਵਿਚੋਲਗੀ ਦਾ ਰਸਤਾ ਅਪਣਾਉਣ ਦਾ ਵੱਡਾ ਫੈਸਲਾ ਸੁਣਾਇਆ। ਇਸ ਲਈ ਸੁਪਰੀਮ ਕੋਰਟ ਨੇ ਵਿਚੋਲਗੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀ ਅਗਵਾਈ ਰਿਟਾਇਰਡ ਜਸਟਿਸ ਇਬਰਾਹਿਮ ਕਲੀਫੁੱਲਾਹ ਕਰਨਗੇ। ਇਸ ਤੋਂ ਇਲਾਵਾ ਇਸ ਕਮੇਟੀ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸ਼੍ਰੀਰਾਮ ਪੰਚੂ ਸ਼ਾਮਲ ਹਨ। ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਹ ਪੂਰੀ ਵਿਚੋਲਗੀ ਦੀ ਪ੍ਰਕਿਰਿਆ ਅਯੁੱਧਿਆ 'ਚ ਹੋਵੇਗੀ। ਇਸ ਦੀ ਕੋਈ ਮੀਡੀਆ ਰਿਪੋਰਟਿੰਗ ਨਹੀਂ ਹੋਵੇਗੀ ਅਤੇ ਪੂਰੀ ਕਾਰਵਾਈ ਕੈਮਰੇ 'ਚ ਕੈਦ ਹੋਵੇਗੀ। ਕਮੇਟੀ ਦਾ 1 ਹਫਤੇ 'ਚ ਇਹ ਕੰਮ ਸ਼ੁਰੂ ਹੋ ਜਾਵੇਗਾ ਅਤੇ 4 ਹਫਤਿਆਂ 'ਚ ਪੈਨਲ ਨੂੰ ਆਪਣੀ ਰਿਪੋਰਟ ਕੋਰਟ ਨੂੰ ਸੌਂਪਣੀ ਹੋਵੇਗੀ ਪਰ ਫਾਈਨਲ ਰਿਪੋਰਟ ਲਈ ਕੋਰਟ ਨੇ 8 ਹਫਤਿਆਂ ਦਾ ਸਮਾਂ ਰੱਖਿਆ ਹੈ। ਆਓ ਜਾਣਦੇ ਹਾਂ ਕੌਣ ਹਨ ਵਿਚੋਲਗੀ ਕਮੇਟੀ 'ਚ ਸ਼ਾਮਿਲ ਇਹ ਹਸਤੀਆਂ, ਜਿਨ੍ਹਾਂ ਨੂੰ ਇਹ ਅਹਿਮ ਕੰਮ ਸੌਂਪਿਆ ਗਿਆ ਹੈ।

1. ਜਸਟਿਸ ਐੱਫ. ਐੱਮ. ਕਲੀਫੁੱਲਾਹ-
ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਨੇ ਵਿਚੋਲਗੀ ਲਈ ਗਠਿਤ ਕਮੇਟੀ ਪੈਨਲ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਐੱਫ. ਐੱਮ. ਕਲੀਫੁੱਲਾਹ ਨੂੰ ਦਿੱਤੀ ਗਈ। ਤਾਮਿਲਨਾਡੂ ਦੇ ਰਹਿਣ ਵਾਲੇ ਜਸਟਿਸ ਕਲੀਫੁੱਲਾਹ ਦਾ ਪੂਰਾ ਨਾਂ ਫਾਕਿਰ ਮੁਹੰਮਦ ਇਬ੍ਰਾਹਿਮ ਕਲੀਫੁੱਲਾਹ ਹੈ। ਆਪਣੇ ਲੰਬੇ ਨਿਆਂਇਕ ਸਫਰ 'ਚ ਉਨ੍ਹਾਂ ਨੇ ਇਕ ਵਕੀਲ ਤੋਂ ਲੈ ਕੇ ਹਾਈ ਕੋਰਟ ਦੇ ਜੱਜ, ਹਾਈ ਕੋਰਟ ਦੇ ਚੀਫ ਜਸਟਿਸ ਅਤੇ ਸੁਪਰੀਮ ਕੋਰਟ ਦੇ ਜੱਜ ਤੱਕ ਦਾ ਰਸਤਾ ਤੈਅ ਕੀਤਾ। 20 ਅਗਸਤ 1975 ਨੂੰ ਵਕਾਲਤ ਦੀ ਸ਼ੁਰੂਆਤ ਕਰਨ ਵਾਲੇ ਕਲੀਫੁੱਲਾਹ 2000 'ਚ ਮਦਰਾਸ ਹਾਈ ਕੋਰਟ 'ਚ ਪਰਮਾਨੈਂਟ ਜੱਜ ਨਿਯੁਕਤ ਹੋਏ। ਫਰਵਰੀ 2011 'ਚ ਉਹ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਜੱਜ ਬਣੇ ਅਤੇ ਦੋ ਹਫਤਿਆਂ ਬਾਅਦ ਹੀ ਐਕਟਿੰਗ ਚੀਫ ਜਸਟਿਸ ਨਿਯੁਕਤ ਹੋਏ। ਸਤੰਬਰ 2012 'ਚ ਉਹ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਨਿਯੁਕਤ ਹੋਏ। ਉਸ ਤੋਂ ਬਾਅਦ 2 ਅਪ੍ਰੈਲ 2012 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਬਣੇ ਅਤੇ 22 ਜੁਲਾਈ 2016 ਨੂੰ ਰਿਟਾਇਰ ਹੋਏ।

2. ਸ਼੍ਰੀ ਸ਼੍ਰੀ ਰਵੀਸ਼ੰਕਰ-
ਵਿਚੋਲਗੀ ਕਮੇਟੀ 'ਚ ਮਸ਼ਹੂਰ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਵੀ ਸ਼ਾਮਿਲ ਹਨ। ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਇਸ ਤੋਂ ਪਹਿਲਾਂ ਵੀ ਵਿਅਕਤੀਗਤ ਪੱਧਰ 'ਤੇ ਅਯੁੱਧਿਆ ਮਾਮਲੇ ਨੂੰ ਸੁਲਝਾਉਣ ਦੀ ਪਹਿਲ ਕਰ ਚੁੱਕੇ ਹਨ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਇਲਾਵਾ ਉਹ ਕਸ਼ਮੀਰ 'ਚ ਸ਼ਾਂਤੀ ਲਈ ਵੀ ਵਿਅਕਤੀਗਤ ਤੌਰ 'ਤੇ ਪਹਿਲ ਕਰ ਚੁੱਕੇ ਹਨ। ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਦੇਸ਼ ਵਿਦੇਸ਼ 'ਚ ਕਰੋੜਾ ਅਨੁਯਾਈ ਹਨ। ਉਨ੍ਹਾਂ ਨੇ 1981 'ਚ ਆਰਟ ਆਫ ਲਿਵਿੰਗ ਦੀ ਸਥਾਪਨਾ ਕੀਤੀ ਸੀ। ਸ਼੍ਰੀ ਸ਼੍ਰੀ ਰਵੀਸ਼ੰਕਰ ਸਮਾਜਿਕ ਅਤੇ ਸੰਪ੍ਰਦਾਇਕ ਸਦਭਾਵਨਾ ਨਾਲ ਜੁੜੇ ਪ੍ਰੋਗਰਾਮਾਂ ਦੇ ਲਈ ਜਾਣੇ ਜਾਂਦੇ ਹਨ।

3. ਸ਼੍ਰੀਰਾਮ ਪੰਚੂ-
ਸੁਪਰੀਮ ਕੋਰਟ ਦੁਆਰਾ ਅਯੁੱਧਿਆ ਮਸਲੇ 'ਤੇ ਗਠਿਤ ਕੀਤੀ ਵਿਚੋਲਗੀ ਕਮੇਟੀ 'ਚ ਸ਼੍ਰੀਰਾਮ ਪੰਚੂ ਵੀ ਸ਼ਾਮਿਲ ਹਨ। 40 ਸਾਲਾਂ ਤੋਂ ਵਕਾਲਤ ਕਰ ਰਹੇ ਸੀਨੀਅਰ ਵਕੀਲ ਪਿਛਲੇ 20 ਸਾਲਾਂ ਤੋਂ ਸਰਗਰਮ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਹਨ। ਉਬ ਮਿਡੈਸ ਚੈਂਬਰਸ ਦੇ ਸੰਸਥਾਪਕ ਹਨ। ਉਨ੍ਹਾਂ ਨੇ ਦੇਸ਼ ਦੇ ਬਹੁਤ ਸਾਰੇ ਹਿੱਸਿਆ ਦੇ ਵਪਾਰਿਕ, ਕਾਰਪੋਰੇਟ ਅਤੇ ਹੋਰ ਖੇਤਰਾਂ ਨਾਲ ਜੁੜੇ ਕਈ ਵੱਡੇ ਅਤੇ ਜਟਿਲ ਵਿਵਾਦਾਂ 'ਚ ਵਿਚੋਲਗੀ ਕਰ ਚੁੱਕੇ ਹਨ।

Iqbalkaur

This news is Content Editor Iqbalkaur