ਅਯੁੱਧਿਆ ਮਾਮਲਾ : ਬਾਬਰੀ ਧਿਰਾਂ ਨੂੰ ਲੈ ਕੇ ਵਸੀਮ ਰਿਜਵੀ ਬੋਲੇ, ''ਹਿੰਦੂਆਂ ਤੋਂ ਮੁਆਫੀ ਮੰਗੇ ਅਤੇ...''

09/25/2019 10:28:04 PM

ਲਖਨਊ — ਸ਼ਿਆ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜਵੀ ਨੇ ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਨੂੰ ਲੈ ਕੇ ਚੱਲ ਰਹੀ ਸੁਣਵਾਈ 'ਚ ਬਾਬਰੀ ਮਸਜਿਦ ਦੇ ਦਲਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਵਸੀਮ ਰਿਜਵੀ ਨੇ ਬੁੱਧਵਾਰ ਨੂੰ ਕਿਹਾ ਕਿ ਬਾਬਰੀ ਧਿਰਾਂ ਦਾ ਕਹਿਣਾ ਗਲਤ ਹੈ ਕਿ ਭਗਵਾਨ ਰਾਮ ਅਯੁੱਧਿਆ 'ਚ ਰਾਮ ਚਬੂਤਰੇ 'ਤੇ ਪੈਦਾ ਹੋਏ। ਰਿਜਵੀ ਨੇ ਕਿਹਾ ਕਿ ਭਗਵਾਨ ਰਾਮ ਨੂੰ ਭਗਵਾਨ ਵਿਸ਼ਣੂ ਦਾ ਸੱਤਵਾਂ ਅਵਤਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਤ੍ਰੇਤਾ ਯੁੱਗ 'ਚ ਕਰੀਬ 12 ਲੱਖ ਸਾਲ ਪਹਿਲਾਂ ਅਯੁੱਧਿਆ 'ਚ ਉਸੇ ਥਾਂ ਹੋਇਆ ਸੀ, ਜਿਥੇ 100 ਸਾਲ ਪਹਿਲਾਂ ਇਕ ਮਸਜਿਦ ਰੂਪੀ ਇਮਾਰਤ ਬਣਾਈ ਗਈ।
ਵਸੀਮ ਰਿਜਵੀ ਨੇ ਕਿਹਾ ਕਿ ਹਜਰਤ ਈਸਾ ਨਾਲ ਵੀ ਹਜ਼ਾਰਾਂ ਸਾਲ ਪਹਿਲਾਂ ਜਨਮ ਲੈਣ ਵਾਲੇ ਭਗਵਾਨ ਰਾਮ ਦੁਨੀਆ ਨੂੰ ਬਣਾਉਣ ਵਾਲੀ ਸ਼ਕਤੀ ਈਸ਼ਵਰ, ਅੱਲਾਹ, ਗਾਡ ਦੇ ਭੇਜੇ ਹੋਏ ਅਵਤਾਰਾਂ 'ਚੋਂ ਇਕ ਹਨ। ਉਨ੍ਹਾਂ ਕਿਹਾ ਕਿ ਮੁਗਲ ਸ਼ਾਸਕ ਬਾਬਰ ਦੇ ਹੁਕਮ 'ਤੇ ਮੀਰਬਾਂਕੀ ਨੇ ਮੰਦਰਾਂ ਨੂੰ ਤੋੜ ਕੇ ਤ੍ਰੇਤਾ ਯੁੱਗ 'ਚ ਪੈਦਾ ਹੋਏ ਵਿਸ਼ਣੂ ਦੇ 7ਵੇਂ ਅਵਤਾਰ ਭਗਵਾਨ ਰਾਮ ਨੂੰ ਅਤੇ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਜਾਣਬੁੱਝ ਕੇ ਅਪਮਾਨਿਤ ਕੀਤਾ ਸੀ। ਰਿਜਵੀ ਨੇ ਕਿਹਾ ਕਿ ਹਿੰਦੂਆਂ ਨੂੰ ਭੜਕਾਉਣ ਲਈ ਤਾਕਤ ਦੇ ਜ਼ੋਰ 'ਤੇ ਇਕ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ। ਵਸੀਮ ਰਿਜਵੀ ਨੇ ਕਿਹਾ ਕਿ ਇਹ ਅਣਜਾਨ ਜ਼ਾਲਿਮ ਇਹ ਨਹੀਂ ਸਮਝਦੇ ਸਨ ਕਿ 1400 ਸਾਲ ਪਹਿਲਾਂ ਆਏ ਮਜ਼ਹਬ ਨੂੰ ਤਲਵਾਰ ਦੇ ਦਮ 'ਤੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਆਪਣੇ ਧਰਮ ਤੇ ਦੁਨੀਆ 'ਚ ਆਏ ਦੂਜੇ ਸਾਰੇ ਧਰਾਂ ਨੂੰ ਲਿਆਉਣ ਵਾਲੇ ਮਹਾਪੁਰਸ਼ਾਂ ਦੇ ਪੂਰਵਜ ਸਨ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਸ਼ਿਆ ਸੈਂਟਰਲ ਵਕਫ ਬੋਰਡ ਸੁਪਰੀਮ ਕੋਰਟ 'ਚ ਇਸੇ ਤੱਥਾਂ 'ਤੇ ਆਧਾਰਿਤ ਆਪਣਾ ਪੱਖ ਰੱੱਖਿਆ ਰਿਹਾ ਹੈ। ਉੱਤਰ ਪ੍ਰਦੇਸ਼ ਸ਼ਿਆ ਵਕਫ ਬੋਰਡ ਦਾ ਮੰਨਣਾ ਹੈ ਕਿ ਬਾਬਰੀ ਪੈਰੋਕਾਰਾਂ ਨੂੰ ਮੁਕੱਦਮਾ ਹਾਰਣ ਤੋਂ ਬਾਅਦ ਹਿੰਦੂ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।


Inder Prajapati

Content Editor

Related News