ਆਇਸ਼ਾ ਖ਼ੁਦਕੁਸ਼ੀ ਕਾਂਡ : ਦੋਸ਼ੀ ਪਤੀ ਆਰਿਫ਼ ਨੂੰ ਨਿਆਇਕ ਹਿਰਾਸਤ ''ਚ ਭੇਜਿਆ ਗਿਆ ਜੇਲ੍ਹ

03/06/2021 2:07:08 PM

ਅਹਿਮਦਾਬਾਦ- ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਆਇਸ਼ਾ ਖ਼ੁਦਕੁਸ਼ੀ ਕਾਂਡ 'ਚ ਫੜੇ ਗਏ ਮ੍ਰਿਤਕਾ ਦੇ ਪਤੀ ਆਰਿਫ਼ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਇੱਥੇ ਪੁਲਸ ਹਿਰਾਸਤ ਦੀ ਮਿਆਦ ਪੂਰੀ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਆਰਿਫ਼ ਖਾਨ ਨੂੰ ਪੁੱਛ-ਗਿੱਛ  ਲਈ ਰਿਮਾਂਡ 'ਤੇ ਲਿਆ ਗਿਆ ਸੀ। ਅੱਜ ਅਦਾਲਤ 'ਚ ਹੋਰ ਰਿਮਾਂਡ ਦੀ ਮੰਗ ਨਹੀਂ ਕਰਨ 'ਤੇ ਉਸ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ। ਅਹਿਮਦਾਬਾਦ ਦੇ ਵਟਵਾ ਇਲਾਕੇ 'ਚ ਅਲਮੀਨਾ ਪਾਰਕ ਦੀ ਵਾਸੀ ਆਇਸ਼ਾ ਬਾਨੂੰ ਮਕਰਾਨੀ (23) ਨੇ 25 ਫ਼ਰਵਰੀ ਨੂੰ ਇਕ ਵੀਡੀਓ ਬਣਾਉਣ ਤੋਂ ਬਾਅਦ ਇੱਥੇ ਰਿਵਰਫਰੰਟ ਤੋਂ ਸਾਬਰਮਤੀ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ : ਨਦੀ 'ਚ ਛਾਲ ਮਾਰ ਖ਼ੁਦਕੁਸ਼ੀ ਕਰਨ ਵਾਲੀ ਆਇਸ਼ਾ ਦਾ ਪਤੀ ਰਾਜਸਥਾਨ ਤੋਂ ਗ੍ਰਿਫ਼ਤਾਰ

ਬੇਹੱਦ ਭਾਵੁਕ ਕਰਨ ਵਾਲੇ ਇਸ ਵੀਡੀਓ 'ਚ ਉਸ ਨੇ ਕਿਹਾ ਸੀ ਕਿ ਆਰਿਫ਼ ਨੇ ਹੀ ਉਸ ਨੂੰ ਮਰਨ ਅਤੇ ਇਸ ਦਾ ਵੀਡੀਓ ਬਣਾਉਣ ਲਈ ਕਿਹਾ ਹੈ। ਉਹ ਇਕ ਨਿੱਜੀ ਬੈਂਕ 'ਚ ਕੰਮ ਕਰਦੀ ਸੀ। ਉਨ੍ਹਾਂ ਦਾ ਜੁਲਾਈ 2018 'ਚ ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਦੇ ਵਾਸੀ ਆਰਿਫ਼ ਨਾਲ ਵਿਆਹ ਹੋਇਆ ਸੀ ਪਰ ਉਹ ਉਹ ਪਿਛਲੇ ਸਾਲ 7 ਮਾਰਚ ਤੋਂ ਆਪਣਾ ਮਾਤਾ-ਪਿਤਾ ਦੇ ਘਰ ਰਹਿ ਰਹੀ ਸੀ। ਦੋਸ਼ ਹੈ ਕਿ ਆਰਿਫ਼ ਦੇ ਕਿਸੇ ਹੋਰ ਜਨਾਨੀ ਨਾਲ ਸੰਬੰਧ ਹਨ। ਉਹ ਆਇਸ਼ਾ ਦੇ ਸਾਹਮਣੇ ਹੀ ਇਸ ਜਨਾਨੀ ਨਾਲ ਫ਼ੋਨ 'ਤੇ ਅਸ਼ਲੀਲ ਵੀਡੀਓ ਚੈੱਟ ਕਰਦਾ ਸੀ, ਜਿਸ ਨਾਲ ਉਸ ਨੂੰ ਦੁੱਖ ਹੁੰਦਾ ਸੀ। ਪੁਲਸ ਰਾਜਸਥਾਨ ਦੇ ਪਾਲੀ ਤੋਂ ਫੜੇ ਗਏ ਆਰਿਫ਼ ਨੂੰ ਮੰਗਲਵਾਰ ਨੂੰ ਇੱਥੇ ਲਿਆਈ ਸੀ।

ਇਹ ਵੀ ਪੜ੍ਹੋ : ਸੱਤ ਫੇਰਿਆਂ ਮਗਰੋਂ ਡੋਲ਼ੀ ਦੀ ਜਗ੍ਹਾ ਉੱਠੀ ਲਾੜੀ ਦੀ ਅਰਥੀ, ਲਾੜਾ ਬੋਲਿਆ-ਅਜਿਹੀ ਕਿਸਮਤ ਕਿਸੇ ਦੀ ਨਾ ਹੋਵੇ

DIsha

This news is Content Editor DIsha