ਯੋਗੀ ਵਲੋਂ ਬਾਹੂਬਲੀ ਤੇ ਮਾਫ਼ਿਆ ਕਹਿਣ ''ਤੇ ਭੜਕੀ ਅਤੀਕ ਅਹਿਮਦ ਦੀ ਪਤਨੀ, ਕੀਤਾ ਪਲਟਵਾਰ

03/05/2018 2:12:30 PM

ਇਲਾਹਾਬਾਦ — ਅਤੀਕ ਅਹਿਮਦ ਦੀ ਪਤਨੀ ਸ਼ਾਹਿਸਤਾ ਪ੍ਰਵੀਨ ਨੇ ਮੁੱਖ ਮੰਤਰੀ ਯੋਗੀ ਅਤੇ ਡਿਪਟੀ ਮੁੱਖ ਮੰਤਰੀ ਵਲੋਂ ਦਿੱਤੇ ਬਿਆਨ 'ਤੇ ਪਲਟ ਵਾਰ ਕੀਤਾ ਹੈ। ਸ਼ਾਹਿਸਤਾ ਪ੍ਰਵੀਨ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਜਿਹੜੇ ਲੋਕ ਉਸਦੇ ਪਤੀ ਨੂੰ ਬਾਹੂਬਲੀ ਅਤੇ ਮਾਫਿਆ ਕਹਿੰਦੇ ਹਨ। ਅਸਲ 'ਚ ਉਨ੍ਹਾਂ ਲੋਕਾਂ ਨੇ ਹੀ ਇਹ ਬਿਆਨ ਦਿੱਤਾ ਹੈ। ਅਸਲ 'ਚ ਉਨ੍ਹਾਂ ਲੋਕਾਂ ਨੇ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ। ਸ਼ਾਹਿਸਤਾ ਨੇ ਕਿਹਾ ਕਿ ਆਮ ਜਨਤਾ ਦੇ ਦਿਲਾਂ ਵਿਚ ਅਤੀਕ ਅਹਿਮਦ ਦੇ ਪ੍ਰਤੀ ਪਿਆਰ ਹੈ ਨਾ ਕਿ ਡਰ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਉਪ ਚੋਣਾਂ ਲਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਇਲਾਹਾਬਾਦ ਆਏ ਹੋਏ ਸਨ। ਜਿਥੇ ਦੋਵਾਂ ਨੇ ਸਾਬਕਾ ਸਪਾ ਸਾਂਸਦ ਅਤੀਕ ਅਹਿਮਦ 'ਤੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ਼ਾਰਿਆਂ-ਇਸ਼ਾਰਿਆਂ 'ਚ ਮਾਫਿਆ ਅਤੇ ਬਾਹੂਬਲੀ ਕਹਿ ਕੇ ਸੰਬੋਧਿਤ ਕੀਤਾ ਸੀ, ਜਿਸ 'ਤੇ ਅਤੀਕ ਅਹਿਮਦ ਦੀ ਪਤਨੀ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਮਾਫਿਆ ਤੋਂ ਨੇਤਾ ਬਣੇ ਅਤੀਕ ਅਹਿਮਦ ਇਕ ਵਾਰ ਫਿਰ ਸੰਸਦ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ। 14ਵੀਂ ਲੋਕ ਸਭਾ ਦੌਰਾਨ ਸਾਲ 2004 'ਚ ਫੂਲਪੁਰ ਤੋਂ ਅਤੀਕ ਅਹਿਮਦ ਨੇ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤੀ ਸੀ। ਪਰ ਇਸ ਵਾਰ ਅਤੀਕ ਅਹਿਮਦ ਨੇ ਆਪਣੀ ਪਾਰਟੀ ਨਾਲ ਬਗਾਵਤ ਕਰਕੇ ਆਜ਼ਾਦ ਚੋਣਾਂ ਲੜਨ ਦਾ ਮਨ ਬਣਾ ਲਿਆ ਹੈ। ਅਤੀਕ ਅਹਿਮਦ ਫਿਲਹਾਲ ਸਾਬਕਾ ਵਿਧਾਇਕ ਰਾਜੂ ਪਾਲ ਦੀ ਹੱਤਿਆ ਦੇ ਮਾਮਲੇ 'ਚ ਦੇਵਰਿਆ ਜੇਲ 'ਚ ਬੰਦ ਹੈ।