ਇਕ ਵਾਰ ਅਸਤੀਫਾ ਦੇਣ ਤੋਂ ਬਾਅਦ ਨਹੀਂ ਲਿਆ ਜਾ ਸਕਦਾ ਵਾਪਸ : ਅਵਤਾਰ ਹਿੱਤ

03/04/2019 4:05:22 PM

ਪਟਨਾ— ਸ੍ਰੀ ਪਟਨਾ ਸਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵਾਰ ਅਸਤੀਫਾ ਦੇਣ ਤੋਂ ਬਾਅਦ ਵਾਪਸ ਨਹੀਂ ਲਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਯਾਨੀ ਸੋਮਵਾਰ ਨੂੰ ਪਟਨਾ ਸਾਹਿਬ ਜਾ ਰਿਹਾ ਹੈ, ਜਿੱਥੇ ਮੰਗਲਵਾਰ ਨੂੰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਟਨਾ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਕਮੇਟੀ ਬਣਾਈ ਸੀ, ਜਿਸ ਕੋਲ ਜਥੇਦਾਰ ਦੇ ਖਿਲਾਫ ਪੂਰੇ ਸਬੂਤ ਹਨ, ਤਖਤ ਸ੍ਰੀ ਪਟਨਾ ਸਹਿਬ ਦੇ ਤਖਤ 'ਤੇ ਬੈਠ ਕੇ ਬਹੁਤ ਗਲਤ ਕੰਮ ਕੀਤੇ ਹਨ। ਸਾਡੇ ਕੋਲ ਜਥੇਦਾਰ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤ ਆਈਆਂ ਹਨ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਯੂ-ਟਰਨ ਲੈਂਦੇ ਹੋਏ ਕਿਹਾ ਸੀ ਕਿ ਸੰਗਤ ਇਹੀ ਚਾਹੁੰਦੀ ਹੈ ਕਿ ਜਥੇਦਾਰ ਦੇ ਅਹੁਦੇ 'ਤੇ ਉਹੀ ਰਹਿਣ। ਇਸ ਲਈ ਮੈਂ ਅਸਤੀਫਾ ਨਹੀਂ ਦੇਵਾਂਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਪ੍ਰਬੰਧਨ ਬੋਰਡ ਦੇ ਪ੍ਰਧਾਨ ਅਤਵਾਰ ਸਿੰਘ ਹਿੱਤ ਨੂੰ ਅਸਤੀਫਾ ਦੇਣ ਲਈ ਮਜ਼ੂਬਰ ਕਰਨਗੇ।

DIsha

This news is Content Editor DIsha