ਕਸ਼ਮੀਰ ''ਚ ਭਾਰੀ ਬਰਫਬਾਰੀ ਹੱਸਦੇ ਪਰਿਵਾਰ ਲਈ ਬਣਿਆ ਕਹਿਰ

02/08/2019 12:57:09 PM

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਹੋਈ ਭਾਰੀ ਬਰਫਬਾਰੀ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਪਰ ਉਨ੍ਹਾਂ ਦੇ ਦੋਵੇਂ ਬੱਚੇ ਸੁਰੱਖਿਅਤ ਬਚਾ ਲਏ ਗਏ। ਰਿਪੋਰਟ ਮੁਤਾਬਕ ਵੀਰਵਾਰ ਸ਼ਾਮ ਨੂੰ ਕਸ਼ਮੀਰ ਘਾਟੀ 'ਚ ਬਾਰੀ ਬਰਫਬਾਰੀ ਹੋਈ, ਜਿਸ ਕਾਰਨ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਦੇ ਸੋਨਬਰਰੀ ਮਾਗਮ 'ਚ ਬੱਚਿਆ ਸਮੇਤ ਪਤੀ-ਪਤਨੀ ਭਾਰੀ ਬਰਫਬਾਰੀ ਦੀ ਚਪੇਟ 'ਚ ਆ ਗਏ। ਪੁਲਸ ਅਤੇ ਬਚਾਅ ਦਲ ਦੀ ਮਦਦ ਨਾਲ ਬੱਚਿਆ ਨੂੰ ਸੁਰੱਖਿਅਤ ਮਲਬੇ 'ਚ ਕੱਢ ਲਿਆ ਗਿਆ ਪਰ ਪਤੀ-ਪਤਨੀ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਇਸ ਭਾਰੀ ਬਰਫਬਾਰੀ ਕਾਰਨ ਕਾਜੀਗੁੰਡ 'ਚ ਸਥਿਤ ਇਕ ਪੁਲਸ ਪੋਸਟ ਵੀ ਚਪੇਟ 'ਚ ਆ ਗਈ, ਜਿੱਥੇ ਮੌਜੂਦ 10 ਪੁਲਸ ਕਰਮਚਾਰੀ ਲਾਪਤਾ ਹੋ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭਾਰੀ ਬਰਫਬਾਰੀ ਦੇ ਕਾਰਨ ਪ੍ਰਭਾਵਿਤ ਇਲਾਕਿਆਂ 'ਚ 60 ਤੋਂ ਜ਼ਿਆਦਾ ਪਰਿਵਾਰਾਂ ਨੂੰ ਬਚਾ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਕਸ਼ਮੀਰ ਘਾਟੀ 'ਚ ਬਰਫਬਾਰੀ ਦੇ ਕਾਰਨ 20 ਤੋਂ ਜ਼ਿਆਦਾ ਘਰ ਅਤੇ ਹੋਰ ਵੀ ਕਈ ਚੀਜ਼ਾ ਤਬਾਹ ਹੋ ਗਈਆਂ ਹਨ।


Iqbalkaur

Content Editor

Related News