ਪਹਿਲਗਾਮ ''ਚ ਬਰਫ ਖਿਸਕਣ ਨਾਲ ਲਾਪਤਾ ਹੋਏ 4 ਲੋਕ

02/01/2019 6:10:30 PM

ਸ਼੍ਰੀਨਗਰ- ਪਹਿਲਗਾਮ ਦੇ ਆਰੂ ਖੇਤਰ 'ਚ ਬਰਫ ਖਿਸਕਣ ਨਾਲ ਕਈ ਲੋਕ ਲਾਪਤਾ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਹਿਲਗਾਮ-ਆਰੂ ਸੜਕ ਮਾਰਗ 'ਤੇ ਗੁੜਖੰਬ ਪੁਆਇੰਟ ਦੇ ਕੋਲ ਜੇ. ਸੀ. ਬੀ. ਰਾਹੀਂ ਬਰਫ ਪਾਸੇ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਹਾਦਸੇ ਦੌਰਾਨ ਲਗਭਗ ਤਿੰਨ ਤੋਂ ਚਾਰ ਲੋਕ ਲਾਪਤਾ ਹੋ ਗਏ।


ਰਿਪੋਰਟ ਮੁਤਾਬਕ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਪਤਾ ਲੋਕਾਂ ਨੂੰ ਬਚਾਉਣ ਸੰਬੰਧੀ ਕੰਮ ਕਰ ਰਹੀ ਹੈ।

Iqbalkaur

This news is Content Editor Iqbalkaur