ਕਿਰਾਏ ਨੂੰ ਲੈ ਕੇ ਹੋਏ ਝਗੜੇ ’ਚ ਆਟੋ ਡਰਾਈਵਰ ਨੇ ਔਰਤ ਨੂੰ 100 ਮੀਟਰ ਤੱਕ ਘਸੀਟਿਆ

08/08/2022 11:56:44 AM

ਨੋਇਡਾ (ਨਵੋਦਿਆ ਟਾਈਮਜ਼)- ਦਿੱਲੀ ਨਾਲ ਲੱਗਦੇ ਨੋਇਡਾ ’ਚ ਕਿਰਾਏ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਆਟੋ ਡਰਾਈਵਰ ਨੇ ਔਰਤ ਨੂੰ ਅੱਧੇ ਰਸਤੇ ’ਚ ਹੀ ਛੱਡ ਦਿੱਤਾ। ਇਸ ਗੱਲ ਦਾ ਔਰਤ ਨੇ ਵਿਰੋਧ ਕੀਤਾ ਤਾਂ ਆਟੋ ਡਰਾਈਵਰ ਨੇ ਉਸ ਨੂੰ 100 ਮੀਟਰ ਤੱਕ ਘਸੀਟਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਔਰਤ ਜ਼ਖਮੀ ਹੋ ਗਈ। ਪੀੜਤਾ ਨੇ ਇਸ ਮਾਮਲੇ ’ਚ ਆਟੋ ਡਰਾਈਵਰ ਖਿਲਾਫ ਥਾਣਾ ਸੈਕਟਰ-49 ’ਚ ਸ਼ਿਕਾਇਤ ਦਰਜ ਕਰਵਾਈ ਹੈ।

ਜਾਣਕਾਰੀ ਅਨੁਸਾਰ ਸੈਕਟਰ-121 ਸਥਿਤ ਹੋਮਜ਼ ਸੋਸਾਇਟੀ ਦੀ ਰਹਿਣ ਵਾਲੀ ਰੀਤਾ ਸਿੰਘ ਸ਼ਨੀਵਾਰ ਸ਼ਾਮ ਨੂੰ ਪਰਥਲਾ ਗੋਲ ਚੱਕਰ ਤੋਂ ਨੋਇਡਾ ਸਿਟੀ ਸੈਂਟਰ ਸੈਕਟਰ-32 ਜਾਣ ਲਈ ਆਟੋ ’ਚ ਬੈਠੀ ਸੀ। ਦੱਸਿਆ ਜਾ ਰਿਹਾ ਹੈ ਕਿ ਆਟੋ ਡਰਾਈਵਰ ਨੇ ਉਸ ਨੂੰ ਸੈਕਟਰ-52 ਅੰਡਰਪਾਸ ਨੇੜੇ ਉਤਾਰ ਦਿੱਤਾ ਅਤੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਆਟੋ ਚਾਲਕ ਤੈਅ ਕਿਰਾਏ ਤੋਂ ਵੱਧ ਕਿਰਾਇਆ ਮੰਗ ਰਿਹਾ ਸੀ। 

ਜਦੋਂ ਔਰਤ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਦੋਸ਼ੀ ਆਟੋ ਡਰਾਈਵਰ ਨੇ ਉਸ ਨਾਲ ਗਾਲੀ-ਗਲੋਚ ਕੀਤੀ। ਇਸ ਦਾ ਔਰਤ ਨੇ ਵਿਰੋਧ ਕੀਤਾ ਅਤੇ ਆਟੋ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ। ਜਿਸ ਕਾਰਨ ਔਰਤ ਆਟੋ ਸਮੇਤ ਕਰੀਬ 100 ਮੀਟਰ ਤੱਕ ਘਸੀਟਦੀ ਗਈ। ਹਾਦਸੇ 'ਚ ਔਰਤ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਆਟੋ ਨੰਬਰ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News