1.6 ਕਰੋੜ ਦੇ ਘਰ ''ਚ ਰਹਿੰਦਾ ਹੈ ਆਟੋ ਡਰਾਈਵਰ, ਆਮਦਨ ਟੈਕਸ ਛਾਪੇ ''ਚ ਖੁਲਾਸਾ

05/03/2019 12:02:57 PM

ਬੈਂਗਲੁਰੂ— ਆਮਦਨ ਟੈਕਸ ਵਿਭਾਗ ਬੈਂਗਲੁਰੂ 'ਚ ਰਹਿਣ ਵਾਲੇ ਇਕ ਆਟੋ ਡਰਾਈਵਰ ਦੀ ਆਮਦਨ ਬਾਰੇ ਜਾਣਕਾਰੀ ਜੁਟਾ ਰਿਹਾ ਹੈ ਜੋ ਵ੍ਹਾਈਟਫੀਲਡ ਹਾਈ ਸੋਸਾਇਟੀ 'ਚ 1.6 ਕਰੋੜ ਰੁਪਏ ਦੇ ਘਰ 'ਚ ਰਹਿੰਦਾ ਹੈ। ਇਸ ਡਰਾਈਵਰ ਦਾ ਨਾਂ ਨੱਲੂਰੱਲੀ ਸੁਬਰਾਮਨੀ ਹੈ। ਹਾਲਾਂਕਿ ਉਹ ਇਸ ਨੂੰ ਆਪਣੇ ਇਕ ਯਾਤਰੀ ਵਲੋਂ ਦਿੱਤਾ ਗਿਆ ਈਨਾਮ ਦੱਸਦਾ ਹੈ। ਆਮਦਨ ਟੈਕਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 37 ਸਾਲਾ ਆਟੋ ਡਰਾਈਵਰ 'ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੱਧ ਅਪ੍ਰੈਲ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ,''ਅਸੀਂ ਉਨ੍ਹਾਂ ਸਰੋਤਾਂ ਨੂੰ ਸ਼ਾਰਟਲਿਸਟ ਕੀਤਾ ਹੈ, ਜਿੱਥੋਂ ਚੋਣਾਂ ਦੌਰਾਨ ਬੇਹਿਸਾਬ ਧਨ ਆ ਸਕਦਾ ਹੈ। ਜਿਵੇਂ ਹੀ ਇਹ ਮਾਮਲਾ ਸਾਡੇ ਤੱਕ ਪਹੁੰਚਿਆ ਅਸੀਂ ਫੈਸਲਾ ਲਿਆ ਕਿ ਮਹਾਦੇਵਪੁਰ ਦੇ ਜਟੀ ਦਵਾਰਕਮਈ 'ਚ ਸਥਿਤ ਵ੍ਹਾਈਟਫੀਲਡ ਉਸ ਦੀ ਜਾਇਦਾਦ ਦੀ ਜਾਂਚ ਕੀਤੀ। ਇਕ ਖਬਰ ਅਨੁਸਾਰ ਅਧਿਕਾਰੀ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਬੇਨਾਮੀ ਜਾਇਦਾਦ ਲੈਣ-ਦੇਣ ਐਕਟ 1988 ਦੇ ਅਧੀਨ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਕਾਲੋਨੀ ਦੇ ਡੇਵਲਪਰ ਤੋਂ ਜਾਣਕਾਰੀ ਜੁਟਾਈ ਜਾ ਰਹੀ ਹੈ, ਜਿਸ 'ਚ 15 ਵਿਲੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ,''ਹਾਲਾਂਕਿ ਜਾਇਦਾਦ ਦੇ ਕਾਗਜ਼ ਦਿਖਾਉਂਦੇ ਹਨ ਕਿ ਇਹ ਬੇਨਾਮੀ ਜਾਇਦਾਦ ਨਹੀਂ ਹੈ, ਕਿਉਂਕਿ ਉਸ ਕੋਲ ਸਾਰੇ ਪ੍ਰਮਾਣ ਮੌਜੂਦ ਹਨ।''
 

ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ 
ਗੁਆਂਢੀਆਂ ਅਨੁਸਾਰ ਸੁਬਰਾਮਨੀ ਇਕ ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ ਅਤੇ ਆਟੋਰਿਕਸ਼ਾ ਚਲਾਉਣਾ ਬੰਦ ਕਰ ਦਿੱਤਾ ਹੈ। ਇਕ ਗੁਆਂਢੀ ਨੇ ਕਿਹਾ,''ਉਹ ਆਪਣੇ ਘਰ 'ਚ ਮਨੋਰੰਜਕ ਗਤੀਵਿਧੀਆਂ ਕਰਦੇ ਰਹਿੰਦੇ ਹਨ ਅਤੇ ਰੋਜ਼ ਸ਼ਾਮ ਨੂੰ ਦੋਸਤਾਂ ਨਾਲ ਪਾਰਟੀ ਕਰਦੇ ਹਨ।'' ਦੂਜੇ ਨੇ ਸੁਝਾਇਆ ਕਿ ਉਸ ਦੇ ਸੀਨੀਅਰ ਰਾਜ ਨੇਤਾਵਾਂ ਨਾਲ ਚੰਗੇ ਸੰਪਰਕ 'ਚ ਹਨ। ਸੁਬਰਾਮਨੀ ਨਾਲ ਨਾਂ ਜੁੜਨ 'ਤੇ ਕਰਨਾਟਕ ਭਾਜਪਾ ਦੇ ਜਨਰਲ ਸਕੱਤਰ ਅਤੇ ਮਹਾਦੇਵਪੁਰ ਤੋਂ ਵਿਧਾਇਕ ਅਰਵਿੰਦ ਲਿੰਬਾਵਲੀ ਨੇ ਕਿਹਾ ਕਿ ਉਨ੍ਹਾਂ ਦਾ ਬੇਟੇ ਦਾ ਡਰਾਈਵਰ ਨਾਲ ਕੋਈ ਨਿੱਜੀ ਸੰਪਰਕ ਨਹੀਂ ਹੈ ਅਤੇ ਉਹ ਪਾਰਟੀ ਦਾ ਮੈਂਬਰ ਵੀ ਨਹੀਂ ਹੈ। ਫੇਸਬੁੱਕ ਲਾਈਵ 'ਚ ਸਾਬਕਾ ਮੰਤਰੀ ਨੇ ਕਿਹਾ,''ਕ੍ਰਿਪਾ ਮੈਨੂੰ ਇਸ ਤਰ੍ਹਾਂ ਦੀ ਸ਼ਰਮਿੰਦਗੀ ਤੋਂ ਦੂਰ ਰੱਖਣ।'' ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੇ ਉਨ੍ਹਾਂ ਨਾਲ ਬਹੁਤ ਸਮੇਂ ਪਹਿਲਾਂ ਇਕ ਜਨਤਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ ਪਰ ਉਸ ਦੇ ਆਧਾਰ 'ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ।
 

ਆਟੋ ਡਰਾਈਵਰ ਨੇ ਇਸ ਨੂੰ ਦੱਸਿਆ ਵਿਦੇਸ਼ੀ ਦੀ ਦੇਣ
ਉਨ੍ਹਾਂ ਨੇ ਦੋਸ਼ੀ ਪਾਏ ਜਾਣ 'ਤੇ ਆਮਦਨ ਟੈਕਸ ਵਿਭਾਗ ਤੋਂ ਸਖਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਬਰਾਮਨੀ ਨੇ ਆਪਣੀ ਆਮਦਨ ਨੂੰ ਇਕ ਵਿਦੇਸ਼ੀ ਦੀ ਦੇਣ ਦੱਸਿਆ ਹੈ ਜੋ ਉਸ ਦੀ ਆਟੋ ਰਿਕਸ਼ਾ ਸੇਵਾ ਲਿਆ ਕਰਦਾ ਸੀ। ਉਸ ਦਾ ਦਾਅਵਾ ਹੈ ਕਿ ਔਰਤ ਨੇ ਉਸ ਦੀ ਆਰਥਿਕ ਹਾਲਤ ਜਾਣਨ ਤੋਂ ਬਾਅਦ ਉਸ ਦੀ ਜੀਵਨਸ਼ੈਲੀ ਬਦਲਣ ਦਾ ਆਫ਼ਰ ਦਿੱਤਾ। ਔਰਤ ਨੇ ਉਸ ਨੂੰ ਉਧਾਰ ਦੇ ਤੌਰ 'ਤੇ ਵਿਆਜ਼ ਮੁਕਤ ਰਾਸ਼ੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ।

DIsha

This news is Content Editor DIsha