‘ਜਨਤਾ ਕਰਫਿਊ’ ਦੌਰਾਨ ਦਿੱਲੀ ’ਚ ਨਹੀਂ ਚੱਲਣਗੇ ਆਟੋ ਤੇ ਟੈਕਸੀ, PM ਮੋਦੀ ਨੇ ਕੀਤੀ ਤਾਰੀਫ

03/21/2020 5:47:10 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਫੈਲਣ ਦੇ ਖਤਰੇ ਨੂੰ ਦੇਖਦਿਆਂ ਕਈ ਟਰਾਂਸਪੋਰਟ ਸੰਘ ਨੇ ਐਤਵਾਰ ਭਾਵ 22 ਮਾਰਚ ਨੂੰ ਰਾਜਧਾਨੀ ਦਿੱਲੀ ’ਚ ਆਟੋ ਰਿਕਸ਼ਾ ਅਤੇ ਟੈਕਸੀ ਨਾ ਚਲਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਵਲੋਂ ਅਜਿਹਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਜਨਤਾ ਕਰਫਿਊ’ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਲਿਆ। ਦਿੱਲੀ ਆਟੋ ਰਿਕਸ਼ਾ ਸੰਘ, ਦਿੱਲੀ ਆਟੋ ਟੈਕਸੀ ਟਰਾਂਸਪੋਰਟ ਕਾਂਗਰਸ ਸੰਘ ਅਤੇ ਦਿੱਲੀ ਟੈਕਸੀ ਸੈਰ-ਸਪਾਟਾ ਟਰਾਂਸਪੋਰਟ ਸੰਘ ਨੇ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤਕ ਜਨਤਾ ਕਰਫਿਊ ਦਾ ਪਾਲਣ ਕਰਨ ਦਾ ਫੈਸਲਾ ਲਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਵਿਰੁੱਧ ਲੜਾਈ ’ਚ ਮਦਦ ਮਿਲੇਗੀ। ਮੋਦੀ ਨੇ ਟਵੀਟ ਕੀਤਾ ਕਿ ਇਸ ਕਦਮ ਨਾਲ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਨੂੰ ਨਵੀਂ ਤਾਕਤ ਮਿਲੇਗੀ। ਦਿੱਲੀ ਆਟੋ ਰਿਕਸ਼ਾ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਭਾਰਤੀ ਮਜ਼ਦੂਰ ਸੰਘ ਨਾਲ ਸੰਬੰਧਤ ਸਾਰੇ ਸੰਘ ਕਰਫਿਊ ਦਾ ਪਾਲਣ ਕਰਨਗੇ। ਸੋਨੀ ਨੇ ਕਿਹਾ ਕਿ ਅਸੀਂ ਦਿੱਲੀ ਆਟੋ ਸੰਘ ਅਤੇ ਦਿੱਲੀ ਪ੍ਰਦੇਸ਼ ਟੈਕਸੀ ਸੰਘ ਸਮੇਤ ਆਪਣੇ ਸਾਰੇ ਮੈਂਬਰਾਂ ਨੂੰ ਐਤਵਾਰ ਨੂੰ ਆਪਣੇ ਵਾਹਨ ਬਾਹਰ ਨਾ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਨੂੰ ਇਸ ਬਾਬਤ ਸਰਕਾਰ ਦੀ ਕੋਸ਼ਿਸ਼ ’ਚ ਯੋਗਦਾਨ ਪਾਉਣਾ ਚਾਹੀਦਾ ਹੈ।


Tanu

Content Editor

Related News