ਆਸਟਰੇਲੀਆ-ਅਮਰੀਕਾ ਸਣੇ ਕਈ ਦੇਸ਼ਾਂ ਨੇ ਭਾਰਤ ਨੂੰ ਭੇਜੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

08/15/2020 12:34:28 PM

ਸਿਡਨੀ- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ-ਆਸਟਰੇਲੀਆ ਦੇ ਡੂੰਘੇ ਰਿਸ਼ਤਿਆਂ ਦੀ ਗੱਲ ਦੁਹਰਾਈ ਤੇ ਕਾਮਨਾ ਕੀਤੀ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਣਗੇ। ਮੌਰੀਸਨ ਦੀ ਪੀ. ਐੱਮ. ਮੋਦੀ ਨਾਲ ਵੀ ਚੰਗੀ ਦੋਸਤੀ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਕਈ ਵਾਰ ਇਸ ਦਾ ਜ਼ਿਕਰ ਵੀ ਕਰ ਚੁੱਕੇ ਹਨ। ਪਿਛਲੇ ਡੇਢ ਸਾਲ ਵਿਚ ਦੋਵੇਂ ਨੇਤਾ ਵੱਖ-ਵੱਖ ਮੌਕਿਆਂ 'ਤੇ 4 ਵਾਰ ਮਿਲ ਚੁੱਕੇ ਹਨ। 

ਅਮਰੀਕਾ ਵਲੋਂ ਵੀ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਹਨ। ਮਾਈਕ ਪੋਂਪੀਓ ਨੇ ਭਾਰਤੀਆਂ ਨੂੰ 74ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਗਲੋਬਲ ਸ਼ਕਤੀਆਂ ਤੇ ਚੰਗੇ ਦੋਸਤ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਰੱਖਿਆ, ਸੈਰ-ਸਪਾਟਾ, ਇਨਵੈਸਟਮੈਂਟ, ਵਾਤਾਵਰਣ ਤੇ ਸਿਹਤ ਪ੍ਰਬੰਧਾਂ ਦੇ ਨਾਲ-ਨਾਲ ਵਿਗਿਆਨ ਤੇ ਤਕਨੀਕ ਵਿਚ ਵੀ ਹਮੇਸ਼ਾ ਅੱਗੇ ਵੱਧਦੇ ਰਹਿਣਗੇ।
ਕੈਨੇਡਾ ਨੇ ਵੀ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੁੰਦੇ ਰਹਿਣਗੇ ਤੇ ਉਹ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। 

Lalita Mam

This news is Content Editor Lalita Mam