ਔਰੰਗਾਬਾਦ : ਡੀ.ਐਮ. ਦਾ ਵਿਵਾਦਤ ਬਿਆਨ, ਕਿਹਾ- ਪਖਾਨੇ ਨਹੀਂ ਤਾਂ ਵੇਚ ਦਿਓ ਆਪਣੀਆਂ ਤੀਵੀਆਂ

07/23/2017 10:59:02 PM

ਔਰੰਗਾਬਾਦ—ਔਰੰਗਾਬਾਦ ਦੇ ਜ਼ਿਲਾ ਅਧਿਕਾਰੀ ਦੇ ਇਕ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ, ਜ਼ਿਲਾ ਅਧਿਕਾਰੀ ਕੰਵਲ ਤਨੁਜ ਨੇ ਸ਼ਨੀਵਾਰ ਨੂੰ ਕਿਹਾ ਕਿ ਜੋ ਆਪਣੀ ਪਤਨੀਆਂ ਲਈ ਪਖਾਨੇ ਦਾ ਨਿਰਮਾਣ ਨਹੀਂ ਕਰ ਸਕਦਾ, ਉਨ੍ਹਾਂ ਨੂੰ ਆਪਣੀਆਂ ਪਤਨੀਆਂ ਵੇਚ ਦੇਣੀਆ ਚਾਹੀਦੀਆਂ ਹਨ।
ਇਕ ਰਿਪੋਰਟ ਮੁਤਾਬਕ ਜ਼ਿਲਾ ਅਧਿਕਾਰੀ ਤਨੁਜ ਸ਼ਨੀਵਾਰ ਨੂੰ ਔਰੰਗਾਬਾਦ ਜ਼ਿਲੇ ਦੇ ਜਮਹੋਰ ਪਿੰਡ 'ਚ ਸਵੱਛਤਾ ਮੁੰਹਿਮ ਦੌਰਾਨ ਲੋਕਾਂ ਨੂੰ ਸੰਬੋਧਿਤ ਕਰ ਰਹੇ ਸੀ।
ਇਸ ਦੌਰਾਨ ਜ਼ਿਲਾ ਅਧਿਕਾਰੀ ਨੇ ਕਿਹਾ ਕਿ ਪਖਾਨਿਆਂ ਦੀ ਕਮੀ ਕਾਰਨ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਉਨ੍ਹਾਂ ਦਾ ਜਬਰ ਜਨਾਹ ਹੁੰਦਾ ਹੈ, ਇਕ ਪਖਾਨੇ ਦੇ ਨਿਰਮਾਣ 'ਚ ਸਿਰਫ 12 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ, ਕਿ 12 ਹਜ਼ਾਰ ਰੁਪਏ ਕਿਸੇ ਦੀ ਪਤਨੀ ਦੀ ਇਜ਼ੱਤ ਤੋਂ ਜ਼ਿਆਦਾ ਹੈ? ਕੌਣ 12 ਹਜ਼ਾਰ ਰੁਪਏ ਦੇ ਬਦਲੇ ਆਪਣੀ ਪਤਨੀ ਦਾ ਜਬਰ ਜਨਾਹ ਹੋਣ ਦੇ ਸਕਦਾ ਹੈ।