ਇੰਜੀਨੀਅਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼, ਗਾਰਡ ਗ੍ਰਿਫਤਾਰ

06/24/2017 12:00:18 PM

ਨੋਇਡਾ— ਇੱਥੇ ਇਕ ਇੰਜੀਨੀਅਰਿੰਗ ਲੜਕੀ ਨਾਲ ਸੋਸਾਇਟੀ ਦੇ ਗਾਰਡ ਵੱਲੋਂ ਬਲਾਤਕਾਰ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਸੂਰਜਪੁਰ ਦੇ ਥਾਣਾ ਇੰਚਾਰਜ ਮਨੀਸ਼ ਸਕਸੈਨਾ ਨੇ ਦੱਸਿਆ ਕਿ ਪੀੜਤਾ ਇੰਜੀਨੀਅਰ ਹੈ ਅਤੇ ਸੂਰਜਪੁਰ ਖੇਤਰ 'ਚ ਸਥਿਤ ਏ.ਵੀ.ਜੇ. ਸੋਸਾਇਟੀ ਦੇ ਇਕ ਫਲੈਟ 'ਚ ਰਹਿੰਦੀ ਹੈ। ਰਾਤ ਕਰੀਬ ਇਕ ਵਜੇ ਸੋਸਾਇਟੀ 'ਚ ਹੀ ਕੰਮ ਕਰਨ ਵਾਲਾ ਗਾਰਡ ਰਾਜ ਕੁਮਾਰ ਸ਼ਰਾਬ ਦੇ ਨਸ਼ੇ 'ਚ ਉਸ ਦੇ ਘਰ ਪੁੱਜਿਆ।
ਗਾਰਡ ਨੇ ਘੰਟੀ ਵਜਾਈ ਤਾਂ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਸਕਸੈਨਾ ਅਨੁਸਾਰ, ਗਾਰਡ ਨੇ ਜ਼ਬਰਨ ਘਰ 'ਚ ਆ ਕੇ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਰੌਲਾ ਪਾਉਣ 'ਤੇ ਨੇੜੇ-ਤੇੜੇ ਦੇ ਲੋਕ ਆਏ ਤਾਂ ਗਾਰਡ ਘਰ ਦੇ ਬਾਥਰੂਮ 'ਚ ਲੁੱਕ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਕਰੀਬ ਇਕ ਘੰਟੇ ਦੀ ਤਲਾਸ਼ੀ ਤੋਂ ਬਾਅਦ ਗਾਰਡ ਨੂੰ ਬਾਥਰੂਮ 'ਚੋਂ ਫੜਿਆ। ਗਾਰਡ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।