ਏ.ਟੀ.ਐਮ. ਦਾ ਬੈਲੇਂਸ ਦੇਖ ਕੇ ਦੋਸਤ ਦੀ ਬਦਲੀ ਨੀਯਤ, ਕਤਲ ਕਰਕੇ ਅਰਾਮ ਨਾਲ ਕਢਾਉਂਦਾ ਰਿਹਾ ਲੱਖਾਂ ਰੁਪਏ

06/24/2017 2:37:45 PM

ਨੋਇਡਾ — ਯੂ.ਪੀ. 'ਚ ਇਕ ਵਿਅਕਤੀ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਇਕ ਵਹਿਸ਼ੀ ਦਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੇ ਏ.ਟੀ.ਐਮ. 'ਚੋਂ ਪੈਸੇ ਕਢਵਾਉਂਦੇ ਹੋਏ ਮ੍ਰਿਤਕ ਦੀ ਬੈਂਲੇਸ ਸਲਿੱਪ ਦੇਖ ਲਈ ਸੀ, ਉਸਦੇ ਖਾਤੇ 'ਚ ਲੱਖਾਂ ਦੀ ਰਕਮ ਦੇਖ ਕੇ ਦੋਸ਼ੀ ਦੀ ਨੀਯਤ ਖਰਾਬ ਹੋ ਗਈ ਅਤੇ ਉਸਨੇ ਕਤਲ ਕਰ ਦਿੱਤਾ।
ਮਾਮਲਾ ਨੋਇਡਾ ਦੇ ਥਾਣਾ ਫੇਸ-2 ਖੇਤਰ ਦੇ ਨਯਾ ਗਾਂਵ ਦਾ ਹੈ। ਸਿਟੀ ਪੁਲਸ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ 23 ਮਈ ਨੂੰ ਨਵਾਂ ਗਾਂਵ 'ਚ ਰਹਿਣ ਵਾਲੇ ਧਰਮਿੰਦਰ ਦੀ ਲਾਸ਼ ਉਸਦੇ ਘਰ ਪਈ ਹੋਈ ਮਿਲੀ। ਮ੍ਰਿਤਕ ਦੇ ਜੀਜਾ ਰਾਜਕਿਸ਼ੋਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸਦਾ ਸਾਲਾ ਫੋਨ ਨਹੀਂ ਚੁੱਕ ਰਿਹਾ। ਇਹ ਸੂਚਨਾ ਪੁਲਸ ਨੂੰ ਮਿਲਣ 'ਤੇ ਪੁਲਸ ਉਸਦੇ ਘਰ ਪਹੁੰਚ ਗਈ ਤਾਂ ਘਰ ਦੇ ਬਾਹਰ ਤਾਲਾ ਲੱਗਾ ਹੋਇਆ ਸੀ।
ਪੁਲਸ ਤਾਲਾ ਤੋੜ ਕੇ ਅੰਦਰ ਗਈ ਤਾਂ ਕਮਰੇ 'ਚ ਧਰਮਿੰਦਰ ਦੀ ਲਾਸ਼ ਪਈ ਹੋਈ ਸੀ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਫੇਸ-2 ਪੁਲਸ ਨੇ ਇਕ ਸੂਚਨਾ ਦੇ ਅਧਾਰ 'ਤੇ ਇਟਾਵਾ ਨਿਵਾਸੀ ਮੁਕੇਸ਼ ਨੂੰ ਗ੍ਰਿਫਤਾਰ ਕੀਤਾ ਅਤੇ ਕਤਲ ਕੇਸ ਦੀ ਗੁੱਥੀ ਦਾ ਖੁਲਾਸਾ ਕੀਤਾ।
ਪੁੱਛਗਿੱਛ ਦੌਰਾਨ ਮੁਕੇਸ਼ ਨੇ ਪੁਲਸ ਨੂੰ ਦੱਸਿਆ ਕਿ 2 ਮਈ ਨੂੰ ਧਰਮਿੰਦਰ ਏ.ਟੀ.ਐਮ. 'ਚੋਂ ਪੈਸੇ ਕੱਢਵਾ ਰਿਹਾ ਸੀ ਅਤੇ ਉਹ ਉਸਦੇ ਪਿੱਛੇ ਖੜ੍ਹਾ ਸੀ। ਧਰਮਿੰਦਰ ਦੀ ਏ.ਟੀ.ਐਮ. ਦੀ ਪਰਚੀ 'ਚੋਂ 5 ਲੱਖ 26 ਹਜ਼ਾਰ ਰੁਪਏ ਬਕਾਇਆ ਦਿਖ ਰਿਹਾ ਸੀ। ਇੰਨਾ ਪੈਸਾ ਦੇਖ ਕੇ ਦੋਸ਼ੀ ਦੀ ਨੀਯਤ ਖਰਾਬ ਹੋਈ ਅਤੇ ਉਸਨੇ ਧਰਮਿੰਦਰ ਦਾ ਏ.ਟੀ.ਐਮ. ਅਤੇ ਪਿਨ ਹਾਸਲ ਕਰਨ ਦੀ ਯੋਜਨਾ ਬਣਾਈ।
ਯੋਜਨਾ ਦੇ ਅਨੁਸਾਰ, 20 ਮਈ ਦੀ ਰਾਤ ਨੂੰ ਧਰਮਿੰਦਰ ਸੌਂ ਰਿਹਾ ਸੀ, ਤਾਂ ਮੁਕੇਸ਼ ਨੇ ਉਸਦੇ ਘਰ ਜਾ ਕੇ ਇੱਟ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਸਦਾ ਏ.ਟੀ.ਐਮ. ਅਤੇ ਪਿਨ ਕੋਡ ਹਾਸਲ ਕਰ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਦੌਬਾਰਾ ਤੋਂ ਇੱਟ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ।
ਐਸਪੀ ਨੇ ਦੱਸਿਆ ਕਿ ਮੁਕੇਸ਼ ਨੇ ਬੜੀ ਚਲਾਕੀ ਨਾਲ ਅਣਜਾਣੇ ਵਿਅਕਤੀ ਦੇ ਏ.ਟੀ.ਐਮ. 'ਚੋਂ ਪੈਸੇ ਕਢਵਾਉਂਦਾ ਰਿਹਾ। ਉਸਨੇ ਮ੍ਰਿਤਕ ਦੇ ਖਾਤੇ 'ਚੋਂ ਦੋ ਲੱਖ 75 ਹਜ਼ਾਰ ਰੁਪਏ ਕੱਢਵਾ ਲਏ। ਪੁਲਸ ਕਾਬੂ ਕੀਤੇ ਦੋਸ਼ੀ ਪਾਸੋਂ 2 ਲੱਖ 4 ਹਜ਼ਾਰ ਰੁਪਏ ਨਗਦ ਅਤੇ ਕਤਲ ਲਈ ਇਸਤੇਮਾਲ ਕੀਤੀ ਇੱਟ ਵੀ ਬਰਾਮਦ ਕਰ ਲਈ ਹੈ।

ਪੁਲਸ ਨੇ ਇਸ ਕਤਲ ਦਾ ਖੁਲਾਸਾ ਏ.ਟੀ.ਐਮ. ਦੇ ਸੀ.ਸੀ.ਟੀ.ਵੀ. ਦੀ ਫੁੱਟੇਜ ਦੇ ਅਧਾਰ 'ਤੇ ਕੀਤਾ। ਦੋਸ਼ੀ ਹੋਰ ਕੋਈ ਨਹੀਂ ਉਸਦਾ ਆਪਣਾ ਦੋਸਤ ਹੀ ਨਿਕਲਿਆ।
ਪੁਲਸ ਦੇ ਮੁਤਾਬਕ ਧਰਮਿੰਦਰ ਨੋਇਡਾ 'ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਸੀ, ਉਹ ਇਕ ਕੰਪਨੀ 'ਚ ਕੰਟ੍ਰੈਕਟਰ ਸੀ। ਉਹ ਤਿੰਨ ਦਿਨਾਂ ਤੋਂ ਘਰ ਵਾਲਿਆਂ ਦੀ ਫੋਨ ਕਾਲ ਰਸੀਵ ਨਹੀਂ ਕਰ ਰਿਹਾ ਸੀ। ਇਸ ਕਾਰਨ ਦਿੱਲੀ 'ਚ ਰਹਿਣ ਵਾਲਾ ਉਸਦਾ ਜੀਜਾ ਰਾਜ ਕਿਸ਼ੋਰ 23 ਮਈ ਨੂੰ ਉਸਦੇ ਕਮਰੇ 'ਤੇ ਪੁੱਜਾ। ਦਰਵਾਜ਼ੇ 'ਤੇ ਤਾਲਾ ਲਟਕ ਰਿਹਾ ਸੀ ਅਤੇ ਅੰਦਰੋਂ ਬਦਬੂ ਆ ਰਹੀ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਇਸ ਦਰਦਨਾਕ ਘਟਨਾ ਤੋਂ ਪੜਦਾ ਚੁੱਕਿਆ।