ਪੀਟੀ ਊਸ਼ਾ ਸਮੇਤ ਇਹ 4 ਦਿੱਗਜ਼ ਜਾਣਗੇ ਰਾਜ ਸਭਾ, PM ਮੋਦੀ ਨੇ ਦਿੱਤੀ ਵਧਾਈ

07/07/2022 5:56:27 PM

ਨਵੀਂ ਦਿੱਲੀ– ਬੀਤੇ ਕੱਲ੍ਹ ਦੇਸ਼ ਦੇ ਕਈ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਗਿਆ, ਜਿਨ੍ਹਾਂ ’ਚ ਮੁੱਖਤਾਰ ਅੱਬਾਸ ਨਕਵੀ ਵੀ ਸ਼ਾਮਲ ਹਨ। ਹੁਣ ਮੋਦੀ ਕੈਬਨਿਟ ਨੇ ਰਾਜ ਸਭਾ ਲਈ ਕਈ ਦਿੱਗਜ਼ਾਂ ਦੇ ਨਾਂ ’ਤੇ ਮੋਹਰ ਲਾਈ ਹੈ। ਦੇਸ਼ ਦੀ ਮਹਾਨ ਐਥਲੀਟ ਪੀਟੀ ਊਸ਼ਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਊਸ਼ਾ ਦੇ ਨਾਲ ਹੀ ਸੰਗੀਤਕਾਰ ਇਲੈਯਾਰਾਜਾ, ਸਮਾਜਿਕ ਵਰਕਰ ਵਰਿੰਦਰ ਹੇਗੜੇ ਅਤੇ ਸਕ੍ਰੀਨਰਾਈਟਰ ਵੀ. ਵਿਜੇਯੇਂਦਰ ਪ੍ਰਸਾਦ ਨੂੰ ਵੀ ਰਾਜ ਸਭਾ ਭੇਜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਟਵੀਟ ਕਰ ਕੇ ਵਧਾਈ ਦਿੱਤੀ।

ਇਹ ਵੀ ਪੜ੍ਹੋ- PM ਮੋਦੀ ਕੈਬਨਿਟ ਤੋਂ ਮੁੱਖਤਾਰ ਅੱਬਾਸ ਨਕਵੀ ਨੇ ਦਿੱਤਾ ਅਸਤੀਫ਼ਾ

ਪ੍ਰਧਾਨ ਮੰਤਰੀ ਮੋਦੀ ਨੇ ਪੀਟੀ ਊਸ਼ਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਕਿ ਪੀਟੀ ਊਸ਼ਾ ਨੂੰ ਖੇਡਾਂ ’ਚ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਵਿਆਪਕ ਰੂਪ ਤੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਕਈ ਸਾਲਾਂ ’ਚ ਨਵੇਂ ਐਥਲੀਟਾਂ ਦਾ ਮਾਰਗਦਰਸ਼ਨ ਕਰਨ  ਲਈ ਉਨ੍ਹਾਂ ਦਾ ਨਾਂ ਓਨਾਂ ਹੀ ਸਰਾਹਿਆ ਹੈ। ਉਨ੍ਹਾਂ ਨੂੰ ਰਾਜ ਸਭਾ ਲਈ ਮਨੋਨੀਤ ਕੀਤੇ ਜਾਣ ’ਤੇ ਵਧਾਈ।

ਇਹ ਵੀ ਪੜ੍ਹੋ- ਪੰਜਾਬ ਦੇ CM ਭਗਵੰਤ ਮਾਨ ਹੀ ਨਹੀਂ ਇਹ ਵੱਡੇ ਨੇਤਾ ਵੀ ਮੰਤਰੀ ਅਹੁਦੇ ’ਤੇ ਰਹਿੰਦਿਆਂ ਕਰਵਾ ਚੁੱਕੇ ‘ਦੂਜਾ ਵਿਆਹ’

ਇਲੈਯਾਰਾਜਾ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਮੰਤਰ ਮੁਗਧ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਕਈ ਭਾਵਨਾਵਾਂ ਨੂੰ ਖੂਬਸੂਰਤੀ ਨਾਲ ਦਰਸਾਉਂਦੀਆਂ ਹਨ। ਉਹ ਇਕ ਨਿਮਰ ਪਿਛੋਕੜ ਤੋਂ ਉਠੇ ਅਤੇ ਬਹੁਤ ਕੁਝ ਹਾਸਲ ਕੀਤਾ। ਖੁਸ਼ੀ ਹੈ ਕਿ ਉਨ੍ਹਾਂ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਇਕ-ਦੂਜੇ ਦੇ ਹੋਏ ‘ਮਾਨ’ ’ਤੇ ‘ਪ੍ਰੀਤ’, CM ਕੇਜਰੀਵਾਲ ਨੇ ਦਿੱਤੀ ਵਧਾਈ

ਵਰਿੰਦਰ ਹੇਗੜੇ ਨੂੰ ਵੀ ਰਾਜ ਸਭਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਕਮਿਊਨਿਟੀ ਸੇਵਾ ’ਚ ਸਭ ਤੋਂ ਅੱਗੇ ਹਨ। ਮੈਨੂੰ ਧਰਮ ਸਥਲ ਮੰਦਰ ’ਚ ਪ੍ਰਾਰਥਨਾ ਕਰਨ ਅਤੇ ਸਿੱਖਿਆ, ਸਿਹਤ ਅਤੇ ਸੱਭਿਆਚਾਰ ਦੇ ਖੇਤਰ ’ਚ ਉਨ੍ਹਾਂ ਵਲੋਂ ਕੀਤੇ ਜਾ ਰਹੇ ਮਹਾਨ ਕੰਮਾਂ ਨੂੰ ਵੇਖਣ ਦਾ ਮੌਕਾ ਮਿਲਿਆ ਹੈ।

ਇਨ੍ਹਾਂ ਤਿੰਨ ਲੋਕਾਂ  ਤੋਂ ਇਲਾਵਾ ਵੀ. ਵਿਜੇਯੇਂਦਰ ਪ੍ਰਸਾਦ ਨੂੰ ਵੀ ਰਾਜ ਸਭਾ ਭੇਜਿਆ ਜਾ ਰਿਹਾ ਹੈ। ਪ੍ਰਸਾਦ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਦਹਾਕਿਆਂ ਤੋਂ ਰਚਨਾਤਮਕ ਦੁਨੀਆ ਨਾਲ ਜੁੜੇ ਹਨ। ਉਨ੍ਹਾਂ ਦੀਆਂ ਰਚਨਾਵਾਂ ਭਾਰਤ ਦੇ ਗੌਰਵਸ਼ਾਲੀ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਦੀ ਹੈ ਅਤੇ ਗਲੋਬਲ ਪੱਧਰ ’ਤੇ ਆਪਣੀ ਪਛਾਣ ਬਣਾ ਚੁੱਕੀ ਹੈ। ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ  ਕੀਤੇ ਜਾਣ ’ਤੇ ਵਧਾਈ।

Tanu

This news is Content Editor Tanu