ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਪੂਰਾ, ਰੋਹਤਾਂਗ ਸੁਰੰਗ ਦਾ ਨਾਂ ਹੁਣ ਹੋਵੇਗਾ ''ਅਟਲ ਸੁਰੰਗ''

12/25/2019 4:19:47 PM

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਬੁੱਧਵਾਰ ਨੂੰ ਰੋਹਤਾਂਗ ਦੱਰੇ ਵਿਚਾਲੇ ਬਣੀ ਲੇਹ ਅਤੇ ਮਨਾਲੀ ਨੂੰ ਜੋੜਨ ਵਾਲੀ ਸੁਰੰਗ ਦਾ ਨਾਮਕਰਨ 'ਅਟਲ ਸੁਰੰਗ' ਕਰਨ ਦਾ ਐਲਾਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਯੰਤੀ ਦੇ ਮੌਕੇ 'ਤੇ ਇਹ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ, ਰੋਹਤਾਂਗ ਸੁਰੰਗ ਹੁਣ ਅਟਲ ਸੁਰੰਗ ਦੇ ਨਾਂ ਤੋਂ ਜਾਣੀ ਜਾਵੇਗੀ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਟਵੀਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰੋਹਤਾਂਗ ਦੱਰੇ ਤਹਿਤ ਸੁਰੰਗ ਦਾ ਨਾਮਕਰਨ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਕਰਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਹੈ। ਇਹ ਸਾਬਕਾ ਪ੍ਰਧਾਨ ਮੰਤਰੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਇਸ ਸੁਰੰਗ ਦੇ ਨਿਰਮਾਣ ਦਾ ਇਤਿਹਾਸਕ ਫੈਸਲਾ ਕੀਤਾਸੀ।

ਰਾਜਨਾਥ ਸਿੰਘ ਨੇ ਕਿਹਾ ਕਿ ਸੀਮਾ ਸੜਕ ਸੰਗਠਨ ਸੁਰੰਗ ਦਾ ਨਿਰਮਾਣ ਕਰ ਰਹੀ ਹੈ ਅਤੇ ਨਿਰਮਾਣ ਕੰਮ 2020 ਤਕ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੁਰੰਗ ਪੂਰੀ ਹੋਣ 'ਤੇ ਹਰ ਮੌਸਮ 'ਚ ਲਾਹੌਲ-ਸਪੀਤੀ ਦੇ ਦੂਰ-ਦੁਰਾਡੇ ਖੇਤਰਾਂ ਵਿਚ ਸੰਪਰਕ ਆਸਾਨ ਹੋਵੇਗਾ ਅਤੇ ਇਸ ਨਾਲ ਮਨਾਲੀ ਅਤੇ ਲੇਹ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ। ਦੱਸਣਯੋਗ ਹੈ ਕਿ ਰੋਹਤਾਂਗ ਦੱਰੇ ਦੇ ਹੇਠਾਂ ਰਣਨੀਤਕ ਮਹੱਤਵ ਵਾਲੀ ਸੁਰੰਗ ਬਣਾਏ ਜਾਣ ਦਾ ਇਤਿਹਾਸਕ ਫੈਸਲਾ 3 ਜੂਨ 2000 ਨੂੰ ਲਿਆ ਗਿਆ ਸੀ, ਜਦੋਂ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਇਸ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ। ਕੁੱਲ 8.8 ਕਿਲੋਮੀਟਰ ਲੰਬੀ ਇਹ ਸੁਰੰਗ 3,000 ਮੀਟਰ ਦੀ ਉੱਚਾਈ 'ਤੇ ਬਣਾਈ ਗਈ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। 15 ਅਕਤੂਬਰ 2017 ਨੂੰ ਸੁਰੰਗ ਦੇ ਦੋਹਾਂ ਪਾਸਿਓਂ ਸੜਕ ਨਿਰਮਾਣ ਪੂਰਾ ਕਰ ਲਿਆ ਗਿਆ ਸੀ।


Tanu

Content Editor

Related News