ਜਨਤਕ ਜੀਵਨ ਦੀ ਪਾਠਸ਼ਾਲਾ ਸਨ ਅਟਲ ਬਿਹਾਰੀ ਵਾਜਪਾਈ : ਰਾਸ਼ਟਰਪਤੀ

02/12/2019 3:12:21 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਸੰਸਦ ਭਵਨ ਦੇ ਹਾਲ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ ਲਗਾਈ ਅਤੇ ਕਿਹਾ ਕਿ ਵਾਜਪਾਈ ਜਨਤਕ ਜੀਵਨ ਦੀ ਪਾਠਸ਼ਾਲਾ ਸਨ, ਜਿਨ੍ਹਾਂ ਨੇ ਰਾਸ਼ਟਰ ਸੇਵਾ ਦੇ ਭਾਵ ਨਾਲ ਕੰਮ ਕੀਤਾ। ਸੰਸਦ ਹਾਲ 'ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ''ਭਾਰਤੀ ਰਾਜਨੀਤੀ ਦੇ ਮਹਾਨਾਇਕਾਂ ਵਿਚ ਅਟਲ ਜੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਰਾਜਨੀਤੀ ਵਿਚ ਜਿੱਤ ਅਤੇ ਹਾਰ ਨੂੰ ਸਵੀਕਾਰ ਕਰਨ ਵਿਚ ਜਿਸ ਧੀਰਜ ਅਤੇ ਮਰਿਆਦਾ ਦਾ ਪਰਿਚੈ ਉਨ੍ਹਾਂ ਨੇ ਦਿੱਤਾ ਹੈ, ਉਹ ਸਾਡੇ ਲਈ ਇਕ ਮਿਸਾਲ ਹੈ। ਉਹ ਉਲਟ ਹਲਾਤਾਂ ਵਿਚ ਧੀਰਜ ਦੀ ਮਿਸਾਲ ਸਨ।



ਰਾਸ਼ਟਰਪਤੀ ਨੇ ਅੱਗੇ ਆਖਿਆ ਕਿ ਵਾਜਪਾਈ ਜਨਤਕ ਜੀਵਨ ਦੀ ਪਾਠਸ਼ਾਲਾ ਸਨ ਅਤੇ ਉਨ੍ਹਾਂ ਤੋਂ ਜਨਤਕ ਜੀਵਨ ਬਾਰੇ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਅਟਲ ਜੀ ਇਕ ਚੰਗੇ ਬੁਲਾਰੇ ਸਨ ਪਰ ਉਨ੍ਹਾਂ ਦਾ ਮੌਨ (ਚੁੱਪ) ਰਹਿਣਾ ਵੀ ਓਨਾਂ ਹੀ ਪ੍ਰਭਾਵੀ ਸੀ। ਪੋਖਰਣ ਵਿਚ 1998 ਦਾ ਪਰਮਾਣੂ ਪਰੀਖਣ ਅਤੇ 1999 ਦੀ ਕਾਰਗਿਲ ਜੰਗ, ਰਾਸ਼ਟਰ-ਹਿੱਤ ਵਿਚ ਲਏ ਗਏ ਉਨ੍ਹਾਂ ਦੇ ਮਜ਼ਬੂਤ ਫੈਸਲੇ ਉਦਾਹਰਣ ਹਨ। ਇਸ ਪ੍ਰੋਗਰਾਮ ਵਿਚ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਸਮੇਤ ਸੰਸਦ ਮੈਂਬਰ ਅਤੇ ਹੋਰ ਮਾਣਯੋਗ ਲੋਕ ਹਾਜ਼ਰ ਸਨ।

Tanu

This news is Content Editor Tanu