ਆਸਾਮ ''ਚ ਕੇ.ਐੱਲ.ਓ. ਦੇ ਏਰੀਆ ਕਮਾਂਡਰ ਸਮੇਤ 7 ਨਕਸਲੀ ਗ੍ਰਿਫਤਾਰ

05/08/2020 12:02:10 PM

ਗੁਹਾਟੀ- ਆਸਾਮ 'ਚ ਪੁਲਸ ਨੇ ਕਾਮਤਾਪੁਰ ਲਿਬਰੇਸ਼ਨ ਆਰਗਨਾਈਜੇਸ਼ਨ (ਕੇ.ਐੱਲ.ਓ.) ਦੇ ਏਰੀਆ ਕਮਾਂਡਰ ਸਮੇਤ 7 ਨਕਸਲੀਆਂ ਨੂੰ ਕੋਕਰਾਝਾੜ ਜ਼ਿਲੇ ਦੇ ਚਕਰਸ਼ਿਲਾ ਸੁਰੱਖਿਅਤ ਜੰਗਲਾਤ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਆਸਾਮ ਪੁਲਸ ਅਤੇ ਫੌਜ ਦੀ ਟੀਮ ਗਠਿਤ ਕੀਤ ਗਈ ਸੀ ਅਤੇ ਇਸ ਟੀਮ ਨੇ ਕੇ.ਐੱਲ.ਓ. 'ਚ ਨਕਸਲੀਆਂ ਦੀ ਭਰਤੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 7 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ।

ਰੱਖਿਆ ਬੁਲਾਰੇ ਅਨੁਸਾਰ ਕੇ.ਐੱਲ.ਓ. ਦਾ ਇਕ ਮਾਡਿਊਲ ਪਿਛਲੇ ਸਾਲ ਦਸੰਬਰ ਮਹੀਨੇ 'ਚ ਭਰਤੀ ਮੁਹਿੰਮ ਚੱਲਾ ਰਿਹਾ ਸੀ ਅਤੇ ਇਸ ਨੂੰ ਆਸਾਮ ਦੇ ਹੇਠਲੇ ਹਿੱਸਿਆਂ ਦਾ ਏਰੀਆ ਕਮਾਂਡਰ ਅਤੇ ਮਿਆਂਮਾਰ 'ਚ ਟਰੇਨੀ ਲੰਕੇਸ਼ਵਰ ਕੋਚ ਉਰਫ ਲੰਬੂ ਸੰਚਾਲਤ ਕਰ ਰਿਹਾ ਸੀ। ਉਨਾਂ ਨੇ ਦੱਸਿਆ ਕਿ ਇਨਾਂ ਨਕਸਲੀਆਂ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਮੁਹਿੰਮ ਚਲਾਈ ਜਾ ਰਹੀ ਸੀ, ਜਿਸ ਕਾਰਨ ਉਹ ਸਥਾਨਕ ਨੌਜਵਾਨਾਂ ਨਾਲ ਸੰਪਰਕ ਨਹੀਂ ਬਣਾ ਪਾ ਰਹੇ ਸਨ। ਜੰਗਲ 'ਚ ਇਕ ਬੈਠਕ ਕਰਦੇ ਸਮੇਂ ਇਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਨੇ ਦੱਸਿਆ ਕਿ ਇਨਾਂ ਲੋਕਾਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾਬਾਰੂਦ, ਜਿਨਾਂ 'ਚ ਦੇਸੀ ਅਤੇ ਫੈਕਟਰੀ 'ਚ ਬਣੇ ਪਿਸਤੌਲ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ।


DIsha

Content Editor

Related News