ਲਾਕਡਾਊਨ ਦੌਰਾਨ 2800 ਕਿਮੀ. ਦਾ ਸਫਰ ਤੈਅ ਕਰਕੇ ਗੁਜਰਾਤ ਤੋਂ ਆਸਾਮ ਪਹੁੰਚਿਆ ਸ਼ਖਸ

04/21/2020 11:14:47 AM

ਨੌਗਾਂਵ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਇਸ ਦੌਰਾਨ ਦਿਹਾੜੀ ਕਰਨ ਵਾਲੇ ਮਜ਼ਦੂਰ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਬੂਰੀ ਦੇ ਕਾਰਨ ਉਨ੍ਹਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ। ਅਜਿਹਾ ਹੀ ਮਾਮਲਾ ਆਸਾਮ ਤੋਂ ਸਾਹਮਣੇ ਆਇਆ, ਜਿੱਥੇ ਇਕ ਸ਼ਖਸ ਗੁਜਰਾਤ ਤੋਂ ਆਸਾਮ ਤੱਕ 2500 ਕਿਲੋਮੀਟਰ ਤੱਕ ਦਾ ਰਸਤਾ ਪੈਦਲ ਤੈਅ ਕਰ ਆਪਣੇ ਘਰ ਪਹੁੰਚਿਆ।  

ਦੱਸਣਯੋਗ ਹੈ ਕਿ ਆਸਾਮ ਦੇ ਨੌਗਾਂਵ ਜ਼ਿਲੇ ਦਾ ਰਹਿਣ ਵਾਲੇ 46 ਸਾਲ ਦਾ ਜਾਦਵ ਗੋਗੋਈ ਕੰਮ ਦੀ ਭਾਲ 'ਚ ਗੁਜਰਾਤ ਪਹੁੰਚਿਆਂ ਸੀ। ਉੱਥੋ ਗੁਜਰਾਤ ਦੇ ਉਦਯੋਗਿਕ ਨਗਰ ਵਾਪੀ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਜਦੋਂ 25 ਮਾਰਚ ਤੋਂ  ਲਾਕਡਾਊਨ ਲਾਗੂ ਕਰ ਦਿੱਤਾ ਤਾਂ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਇਸ ਦੌਰਾਨ ਜਾਦਵ ਦੇ ਕੋਲ ਆਪਣੇ ਘਰ ਵਾਪਸ ਪਹੁੰਚਣ ਤੋਂ ਇਲਾਵਾ ਕੋਈ ਰਸਤਾ ਨਹੀਂ ਰਿਹਾ। 27 ਮਾਰਚ ਨੂੰ ਜਾਦਵ ਨੇ ਵਾਪੀ ਨਗਰ ਤੋਂ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ। ਇੰਝ ਕਰਦਾ ਹੋਇਆ ਜਾਦਵ 25 ਦਿਨਾਂ 'ਚ ਨੌਗਾਂਵ ਜ਼ਿਲੇ ਦੇ ਰਾਹਾ ਇਲਾਕੇ 'ਚ ਆਪਣੇ ਘਰ ਦੇ ਕੋਲ ਪਹੁੰਚ ਗਿਆ ਅਤੇ ਇਹ ਐਤਵਾਰ ਨੂੰ ਇੱਥੇ ਪਹੁੰਚ ਗਿਆ। ਜਦੋਂ ਜਾਦਵ ਗੋਗੋਈ ਨੇ ਵਾਪੀ ਨਗਰ ਤੋਂ ਚੱਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ 4,000 ਰੁਪਏ ਸੀ ਪਰ ਇਸ ਸਫਰ ਦੌਰਾਨ ਉਸ ਕੋਲ ਪੈਸੇ, ਮੋਬਾਇਲ ਅਤੇ ਹੋਰ ਸਮਾਨ ਵੀ ਲੁੱਟਿਆ ਗਿਆ। 

ਜਾਦਵ ਨੇ ਦੱਸਿਆ, ਮੈਂ ਗਧਾਰੀਆ ਕਰੌਨੀ ਪਿੰਡ ਦਾ ਰਹਿਣ ਵਾਲਾ ਹਾਂ ਅਤੇ ਬਿਹਾਰ, ਬੰਗਾਲ ਤੋਂ ਹੁੰਦੇ ਹੋਏ ਇੱਥੇ ਪਹੁੰਚਿਆਂ ਹਾਂ। ਗੁਜਰਾਤ ਤੋਂ ਆਸਾਮ 'ਚ ਆਪਣੇ ਘਰ ਵਾਪਸ ਆਉਣ ਲਈ ਮੈਂ ਪੁਲਸ ਅਤੇ ਸਰਕਾਰੀ ਮਹਿਕਮੇ ਤੋਂ ਮਦਦ ਮੰਗੀ ਪਰ ਜਦੋਂ ਮਨਜ਼ੂਰੀ ਨਾ ਮਿਲੀ ਤਾਂ 27 ਮਾਰਚ ਤੋਂ ਮੈਂ ਵਾਪੀ ਨਗਰ ਤੋਂ ਪੈਦਲ ਚੱਲਣਾ ਸ਼ੁਰੂ ਕੀਤਾ। ਜਾਦਵ ਨੇ ਅੱਗੇ ਇਹ ਵੀ ਦੱਸਿਆ ਕਿ ਲਾਕਡਾਊਨ ਦੇ ਕਾਰਨ ਘਰ ਵਾਪਸ ਆਉਣਾ ਮੇਰੀ ਮਜ਼ਬੂਰੀ ਬਣ ਗਈ ਸੀ। ਬਿਹਾਰ ਤੋਂ ਬੰਗਾਲ ਤੋਂ ਹੁੰਦੇ ਹੋਏ ਆਸਾਮ ਦੇ ਰਾਹਾ ਇਲਾਕੇ ਤੱਕ ਮੈਂ ਪੈਦਲ ਹੀ ਸਫਰ ਤੈਅ ਕੀਤਾ। ਰਾਹਾ ਇਲਾਕੇ ਦੀ ਸਥਾਨਿਕ ਪੁਲਸ ਦੀ ਮਦਦ ਨਾਲ ਜਾਦਵ ਨੂੰ ਨੌਗਾਂਵ ਸਿਵਲ ਹਸਪਤਾਲ 'ਚ ਚੈਕਅਪ ਲਈ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਠੀਕ ਹੈ ਪਰ ਉਹ ਦੂਜੇ ਸੂਬੇ ਤੋਂ ਆਇਆ ਹੈ। ਇਸ ਲਈ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਲਾਕਡਾਊਨ ਦੌਰਾਨ ਦੇਸ਼ 'ਚ ਆਵਾਜਾਈ ਦੇ ਸਾਧਨ ਆਮ ਲੋਕਾਂ ਲਈ ਪੂਰੀ ਤਰਾਂ ਨਾਲ ਬੰਦ ਹਨ। ਦੂਜੇ ਸੂਬਿਆਂ 'ਚ ਕੰਮ ਕਰ ਰਹੇ ਲੋਕਾਂ ਦਾ ਕੰਮ ਬੰਦ ਹੋਇਆ ਤਾਂ ਅਜਿਹੇ 'ਚ ਸੈਕੜੇ ਕਿਲੋਮੀਟਰ ਪੈਦਲ ਚੱਲ ਕੇ ਕਈ ਲੋਕ ਆਪਣੇ ਘਰ ਪਹੁੰਚੇ ਹਨ। 

Iqbalkaur

This news is Content Editor Iqbalkaur