ਅਸਾਮ: KLO ਸੰਗਠਨ ਨਾਲ ਸ਼ਾਂਤੀ ਵਾਰਤਾ ਸ਼ੁਰੂ, ਗੁਹਾਟੀ ''ਚ BSF ਦੇ ਕੈਂਪ ''ਚ ਠਹਿਰੇ ਜੀਬਨ ਸਿੰਘਾ

01/22/2023 3:16:17 PM

ਨੈਸ਼ਨਲ ਡੈਸਕ- ਅਸਾਮ ਸਰਕਾਰ ਨੇ ਅੱਤਵਾਦੀ ਸੰਗਠਨ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ (KLO) ਦੇ ਕਮਾਂਡਰ-ਇਨ-ਚੀਫ ਜੀਬਨ ਸਿੰਘਾ ਕੋਚ ਨਾਲ ਸ਼ਾਂਤੀ ਵਾਰਤਾ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖੇਤਰ ਵਿਚ ਸ਼ਾਂਤੀਪੂਰਨ ਮਾਹੌਲ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਅਸਾਮ ਸਰਕਾਰ ਨੇ ਉੱਤਰ-ਪੂਰਬ ਦੇ ਹਥਿਆਰਬੰਦ ਅੱਤਵਾਦੀ ਸਮੂਹ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ (KLO) ਨਾਲ ਸ਼ਾਂਤੀ ਵਾਰਤਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਸਾਮ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜੀਬਨ ਸਿੰਘਾ ਕੋਚ ਗੁਹਾਟੀ ਦੇ BSF ਕੈਂਪ 'ਚ ਠਹਿਰੇ ਹਨ, ਜਿੱਥੇ ਉਹ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ KLO ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਆਸਾਮ CM ਹਿਮੰਤ ਬਿਸਵਾ ਨੇ KLO ਮੁਖੀ ਦੀ ਮੁੱਖ ਧਾਰਾ 'ਚ ਵਾਪਸੀ ਨੂੰ ਦੱਸਿਆ ਵੱਡੀ ਖ਼ਬਰ

ਅਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਗੁਹਾਟੀ 'ਚ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੀਬਨ ਸਿੰਘਾ ਹੁਣ ਸੂਬਾ ਸਰਕਾਰ ਦੇ ਮਹਿਮਾਨ ਹਨ। ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਸਾਮ ਵਿਚ ਕਬਾਇਲੀ ਵਿਦਰੋਹ ਲਗਭਗ ਖਤਮ ਹੋ ਗਿਆ ਹੈ ਕਿਉਂਕਿ ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀ. ਟੀ. ਆਰ) ਤੋਂ ਲੈ ਕੇ ਕਾਰਬੀ ਐਂਗਲੋਂਗ, ਦੀਮਾ ਹਸਾਓ ਤੱਕ ਸੂਬੇ ਦੇ ਜ਼ਿਆਦਾਤਰ ਕਬਾਇਲੀ ਵਿਦਰੋਹੀ ਸਮੂਹਾਂ ਨੇ ਹਥਿਆਰ ਸੁੱਟ ਦਿੱਤੇ ਹਨ।

ਇਹ ਵੀ ਪੜ੍ਹੋ- ਗੁਜਰਾਤ ਦੰਗਿਆਂ ਬਾਰੇ BBC ਦੀ ਡਾਕੂਮੈਂਟਰੀ ’ਤੇ ਪਾਬੰਦੀ, ਕੇਂਦਰ ਨੇ ਯੂਟਿਊਬ ਤੇ ਟਵਿੱਟਰ ਨੂੰ ਦਿੱਤਾ ਬਲਾਕ ਕਰਨ ਦਾ ਹੁਕਮ

ਦੱਸ ਦੇਈਏ ਕਿ ਸਰਕਾਰ ਨੇ 2022 ਵਿਚ ਵੱਖ-ਵੱਖ ਕਬਾਇਲੀ ਵਿਦਰੋਹੀ ਸਮੂਹਾਂ ਨਾਲ ਕਈ ਸ਼ਾਂਤੀ ਸਮਝੌਤਿਆਂ 'ਤੇ ਦਸਤਖਤ ਕੀਤੇ। ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ (KLO) ਦਾ ਗਠਨ 1995 ਵਿਚ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ KLO ਨੇ ਅਸਾਮ ਤੋਂ ਬਾਹਰ ਗੜ੍ਹ ਬਣਾਉਣ ਲਈ ਪਾਬੰਦੀਸ਼ੁਦਾ ਜਥੇਬੰਦੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਤੋਂ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕੀਤੀ ਸੀ।

Tanu

This news is Content Editor Tanu