ਆਸਾਮ ''ਚ ਹੜ੍ਹ ਕਾਰਨ ਘਰ ਛੱਡਣ ਨੂੰ ਮਜ਼ਬੂਰ ਹੋਏ ਲੋਕ, ਦੇਖੋ ਤਬਾਹੀ ਦੀਆਂ ਤਸਵੀਰਾਂ

07/21/2020 1:15:44 PM

ਆਸਾਮ- ਆਸਾਮ 'ਚ ਹੜ੍ਹ ਅਤੇ ਬਾਰਸ਼ ਨੇ ਕਹਿਰ ਮਚਾਇਆ ਹੋਇਆ ਹੈ। ਇੱਥੋਂ ਦੇ 33 ਜ਼ਿਲ੍ਹਿਆਂ 'ਚੋਂ 30 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਗ੍ਰਹਿ ਮੰਤਰਾਲੇ 'ਤੇ 15 ਜੁਲਾਈ ਤੱਕ ਦਾ ਡਾਟਾ ਮੌਜੂਦ ਹੈ। ਜਿਸ ਅਨੁਸਾਰ 22 ਮਈ ਤੋਂ ਲੈ ਕੇ 15 ਜੁਲਾਈ ਦਰਮਿਆਨ ਇੱਥੋਂ ਦੇ 4766 ਪਿੰਡ ਹੜ੍ਹ 'ਚ ਡੁੱਬ ਗਏ ਹਨ ਅਤੇ ਕਰੀਬ 1.28 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡਣ 'ਤੇ ਮਜ਼ਬੂਰ ਹੋ ਗਏ। ਹੁਣ ਹੀ ਆਸਾਮ 'ਚ ਹੁਣ ਤੱਕ 85 ਲੋਕਾਂ ਦੀ ਜਾਨ ਜਾ ਚੁਕੀ ਹੈ। ਹੜ੍ਹ ਕਾਰਨ ਘਰ ਤੱਕ ਡੁੱਬ ਗਏ ਹਨ, ਜਿਸ ਕਾਰਨ ਲੋਕ ਇਸ ਕਦਰ ਡਰੇ ਹਏ ਹਨ ਕਿ ਸਾਰਾ ਸਾਮਾਨ ਛੱਡ ਕੇ ਦੌੜ ਰਹੇ ਹਨ।

ਦੱਸਣਯੋਗ ਹੈ ਕਿ ਆਸਾਮ ਦਾ ਕੁੱਲ 31 ਹਜ਼ਾਰ 500 ਵਰਗ ਕਿਲੋਮੀਟਰ ਦਾ ਹਿੱਸਾ ਹੜ੍ਹ ਨਾਲ ਪ੍ਰਭਾਵਿਤ ਹੈ। ਯਾਨੀ ਆਸਾਮ ਦੇ ਜਿੰਨਾ ਏਰੀਆ ਹੈ, ਉਸ ਦਾ ਕਰੀਬ 40 ਫੀਸਦੀ ਹਿੱਸਾ ਹੜ੍ਹ ਪ੍ਰਭਾਵਿਤ ਹੈ। ਆਸਾਮ 'ਚ ਬ੍ਰਹਮਪੁੱਤਰ ਅਤੇ ਬਰਾਕ, 2 ਪ੍ਰਮੁੱਖ ਨਦੀਆਂ ਹਨ। ਇਨ੍ਹਾਂ 2 ਤੋਂ ਇਲਾਵਾ ਇਨ੍ਹਾਂ ਦੀਆਂ 48 ਸਹਾਇਕ ਨਦੀਆਂ ਅਤੇ ਕਈ ਛੋਟੀਆਂ-ਛੋਟੀਆਂ ਨਦੀਆਂ ਹਨ। ਇਸ ਕਾਰਨ ਇੱਥੇ ਹੜ੍ਹ ਦਾ ਖਤਰਾ ਵੱਧ ਹੈ।

DIsha

This news is Content Editor DIsha