ਕਾਜੀਰੰਗਾ ਨੈਸ਼ਨਲ ਪਾਰਕ ਦਾ 90 ਫੀਸਦੀ ਤੋਂ ਵੱਧ ਹਿੱਸਾ ਡੁੱਬਿਆ ਪਾਣੀ ''ਚ, ਜਾਨਵਰਾਂ ਦੀ ਮੌਤ

07/17/2019 4:18:00 PM

ਦਿਸਪੁਰ—ਆਸਾਮ 'ਚ ਆਏ ਹੜ੍ਹ ਦੇ ਕਾਰਨ ਦਿਨੋ-ਦਿਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਕਾਜੀਰੰਗਾ ਨੈਸ਼ਨਲ ਪਾਰਕ ਦਾ ਲਗਭਗ 90 ਫੀਸਦੀ ਤੋਂ ਜ਼ਿਆਦਾ ਹਿੱਸਾ ਪਾਣੀ 'ਚ ਡੁੱਬ ਚੁੱਕਿਆ ਹੈ, ਜਿਸ ਕਾਰਨ ਹੁਣ ਤੱਕ ਲਗਭਗ 11 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਦੇ ਪਾਣੀ ਨਾਲ ਇੱਥੋ ਦੇ ਜਾਨਵਰਾਂ ਦੀ ਜ਼ਿੰਦਗੀ 'ਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ। ਜਾਨਵਰ ਜਿੱਥੇ-ਜਿੱਥੇ ਫਸੇ ਹੋਏ ਹਨ। ਕਾਜੀਰੰਗਾ ਨੈਸ਼ਨਲ ਪਾਰਕ 'ਚ ਲਗਭਗ 1,000 ਹਾਥੀਆਂ ਅਤੇ ਸੈਕੜੇ ਹਿਰਨਾਂ ਦਾ ਘਰ ਹੈ ਪਰ ਇਨਾਂ ਦਿਨਾਂ ਦੌਰਾਨ ਕਾਜੀਰੰਗਾ ਪਾਰਕ ਬ੍ਰਹਮਪੁੱਤਰਾਂ ਨਦੀਂ 'ਚ ਆਏ ਹੜ੍ਹ ਦੇ ਕਾਰਨ ਛੋਟੇ-ਛੋਟੇ ਟਾਪੂਆਂ 'ਚ ਤਬਦੀਲ ਹੋ ਚੁੱਕਾ ਹੈ। ਹੜ੍ਹ 'ਚ ਫਸੇ ਜਾਨਵਰਾਂ ਨੂੰ ਸੁਰੱਖਿਅਤ ਸਥਾਨਾਂ 'ਚੇ ਪਹੁੰਚਾਉਣ ਲਈ ਲਗਾਤਾਰ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ।

ਰਾਸ਼ਟਰੀ ਆਫਤ ਪ੍ਰਬੰਧਨ ਬਲ ਅਤੇ ਸੂਬਾ ਆਫਤ ਪ੍ਰਬੰਧਨ ਬਲ ਦੀਆਂ ਟੀਮਾਂ ਨੂੰ ਰਾਹਤ ਅਤੇ ਬਚਾਅ ਕੰਮਾਂ 'ਚ ਲਗਾਇਆ ਗਿਆ ਹੈ। ਇਸ ਦੌਰਾਨ ਸੋਨੋਵਾਲ ਨੇ ਮੋਦੀ ਨੂੰ ਸੂਬੇ 'ਚ ਜਾਰੀ ਹੜ੍ਹ ਦੀ ਵਿਨਾਸ਼ਕਾਰੀ ਮਾਰ ਬਾਰੇ ਦੱਸਿਆ ਹੈ।

ਦੱਸ ਦੇਈਏ ਕਿ ਆਸਾਮ 'ਚ ਹੜ੍ਹ ਦੇ ਕਾਰਨ 42 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨਾਲ ਫੋਨ 'ਤੇ ਗੱਲ ਕੀਤੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।
 


Iqbalkaur

Content Editor

Related News