ਪੁਲਸ ਮੁਲਾਜ਼ਮਾਂ ਨੂੰ ਅਲਟੀਮੇਟਮ-3 ਮਹੀਨੇ 'ਚ ਖ਼ਤਮ ਕਰ ਲਓ ਮੋਟਾਪਾ ਨਹੀਂ ਤਾਂ ਜਾਵੇਗੀ ਨੌਕਰੀ

05/16/2023 5:30:04 PM

ਗੁਹਾਟੀ- ਆਸਾਮ ਵਿਚ ਪੁਲਸ ਮੁਲਾਜ਼ਮਾਂ ਲਈ ਬੁਰੀ ਖ਼ਬਰ ਹੈ। ਦਰਅਸਲ DGP ਜੀ. ਪੀ. ਸਿੰਘ ਨੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਫਿਟਨੈੱਸ 'ਤੇ ਕੰਮ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਹੁਕਮ 'ਤੇ ਇਹ ਫ਼ੈਸਲਾ ਲਿਆ ਗਿਆ ਹੈ। DGP ਨੇ ਕਿਹਾ ਕਿ ਸਾਰੇ ਪੁਲਸ ਮੁਲਾਜ਼ਮਾਂ ਦੀ ਫਿਟਨੈੱਸ ਦਾ ਬਿਓਰਾ ਲਿਆ ਜਾਵੇਗਾ।

ਇਹ ਵੀ ਪੜ੍ਹੋ- ਔਰਤਾਂ ਨੂੰ ਹੁਣ 9 ਮਹੀਨਿਆਂ ਦੀ ਮਿਲ ਸਕਦੀ ਹੈ ਜਣੇਪਾ ਛੁੱਟੀ, ਜਾਣੋ ਨੀਤੀ ਆਯੋਗ ਦੀ ਸਲਾਹ

ਆਸਾਮ ਦੇ ਪੁਲਸ ਡੀ. ਜੀ. ਪੀ. ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਸਾਡੀ ਯੋਜਨਾ ਆਸਾਮ ਪੁਲਸ ਦੇ ਸਾਰੇ ਕਰਮੀਆਂ,  IPS ਅਤੇ APS ਅਧਿਕਾਰੀਆਂ ਨੂੰ 15 ਅਗਸਤ ਤੱਕ ਤਿੰਨ ਮਹੀਨੇ ਦਾ ਸਮਾਂ ਦੇਣ ਦੀ ਹੈ ਅਤੇ ਫਿਰ 15 ਦਿਨ ਦੇ ਅੰਦਰ ਅਸੀਂ ਬਾਡੀ ਮਾਸ ਇੰਡੈਕਸ (BMI) ਮੁਲਾਂਕਣ ਸ਼ੁਰੂ ਕਰ ਦੇਵਾਂਗੇ। ਉਹ ਸਾਰੇ ਮੁਲਾਜ਼ਮ ਜੋ ਮੋਟੇ (BMI 30+) ਸ਼੍ਰੇਣੀ ਵਿਚ ਹਨ, ਉਨ੍ਹਾਂ ਨੂੰ ਭਾਰ ਘਟਾਉਣ ਲਈ (ਨਵੰਬਰ ਅੰਤ ਤੱਕ) ਹੋਰ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਵੈ-ਇੱਛਤ ਰਿਟਾਇਰਮੈਂਟ ਸਕੀਮ (VRS) ਦੀ ਪੇਸ਼ਕਸ਼ ਕਰ ਦਿੱਤੀ ਜਾਵੇਗੀ। DGP ਦਾ ਕਹਿਣਾ ਸੀ ਕਿ 16 ਅਗਸਤ ਨੂੰ BMI ਰਿਕਾਰਡ ਕਰਵਾਉਣ ਵਾਲੇ ਪਹਿਲੇ ਸ਼ਖ਼ਸ ਉਹ ਹੀ ਹੋਣਗੇ। ਆਸਾਮ ਪੁਲਸ ਵਿਚ ਲੱਗਭਗ 70,000 ਮੁਲਾਜ਼ਮ ਹਨ।

ਇਹ ਵੀ ਪੜ੍ਹੋ- ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਮਚੀ ਭਾਜੜ, ਪੁਲਸ ਨੇ ਸਕੂਲ ਕਰਵਾਇਆ ਖਾਲੀ

ਇਸ ਤੋਂ ਬਾਅਦ ਜੇਕਰ ਇਹ ਲੋਕ ਵਜ਼ਨ ਘੱਟ ਨਹੀਂ ਕਰ ਸਕੇ ਤਾਂ ਫਿਰ ਉਨ੍ਹਾਂ ਨੂੰ ਨੌਕਰੀ ਤੋਂ ਹੀ ਹਟਾਇਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਇਸ ਕਾਰਵਾਈ ਤੋਂ ਰਾਹਤ ਦਿੱਤੀ ਜਾਵੇਗੀ, ਜੋ ਥਾਇਰਾਈਡ ਵਰਗੀ ਸਮੱਸਿਆ ਤੋਂ ਪੀੜਤ ਹੋਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਨੇ 30 ਅਪ੍ਰੈਲ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪੁਲਸ ਮੁਲਾਜ਼ਮਾਂ ਨੂੰ VRS ਦੇ ਦਿੱਤਾ ਜਾਵੇਗਾ, ਜੋ ਮੋਟਾਪੇ ਦੇ ਸ਼ਿਕਾਰ ਹਨ ਜਾਂ ਫਿਰ ਸ਼ਰਾਬ ਪੀਣ ਦੇ ਆਦੀ ਹਨ।

ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

Tanu

This news is Content Editor Tanu