ਆਸੀਆ ਅੰਦਰਾਬੀ 'ਤੇ NIA ਨੇ ਕੱਸਿਆ ਸ਼ਿਕੰਜਾ, ਮਕਾਨ ਕੀਤਾ ਜ਼ਬਤ

07/10/2019 11:42:25 AM

ਸ਼੍ਰੀਨਗਰ— ਅੱਤਵਾਦ ਫੰਡਿੰਗ ਕੇਸ ਵਿਚ ਗ੍ਰਿਫਤਾਰ ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ਿਕੰਜਾ ਕੱਸਿਆ ਹੈ। ਐੱਨ. ਆਈ. ਏ. ਨੇ ਬੁੱਧਵਾਰ ਨੂੰ ਸ਼੍ਰੀਨਗਰ ਸਥਿਤ ਉਸ ਦੇ ਮਕਾਨ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੁਖਤਾਰਨ-ਏ-ਮਿੱਲਤ ਦੀ ਮੁਖੀ ਆਸੀਆ ਅੰਦਰਾਬੀ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਘਰ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਲਈ ਕੀਤਾ ਸੀ। ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਜਾਂਚ ਏਜੰਸੀ ਵਲੋਂ ਆਸੀਆ ਦੇ ਮਕਾਨ ਨੂੰ ਜ਼ਬਤ ਕੀਤਾ ਗਿਆ ਹੈ। ਐਨ. ਆਈ. ਏ. ਦੀ ਕਾਰਵਾਈ ਤੋਂ ਬਾਅਦ ਆਸੀਆ ਸ਼੍ਰੀਨਗਰ ਦੇ ਆਪਣੇ ਇਸ ਮਕਾਨ ਨੂੰ ਉਦੋਂ ਤਕ ਨਹੀਂ ਵੇਚ ਸਕਦੀ, ਜਦੋਂ ਤਕ ਪੂਰੇ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ। 

PunjabKesari

ਦੱਸਣਯੋਗ ਹੈ ਕਿ ਐੱਨ. ਆਈ. ਏ. ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਫੰਡਿੰਗ ਮਾਮਲੇ ਵਿਚ ਵੱਖਵਾਦੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਫੰਡ ਮਿਲੇ। ਉਨ੍ਹਾਂ ਨੇ ਇਸਦਾ ਇਸਤੇਮਾਲ ਆਪਣੇ ਲਈ ਜਾਇਦਾਦ ਖਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸਿੱਖਿਆ ਦੇਣ ਲਈ ਕੀਤਾ। ਤਿਹਾੜ ਜੇਲ ਵਿਚ ਬੰਦ ਆਸੀਆ ਦੀ ਰਿਹਾਇਸ਼ੀ ਜਾਇਦਾਦ ਅੱਤਵਾਦੀ ਸੰਬੰਧੀ ਫੰਡ ਤੋਂ ਖਰੀਦੀ ਗਈ ਸੀ। ਇੱਥੇ ਦੱਸ ਦੇਈਏ ਕਿ ਹਾਲ ਹੀ 'ਚ ਆਸੀਆ ਨੇ ਵੀ ਇਹ ਵੀ ਸਵੀਕਾਰ ਕੀਤਾ ਸੀ ਕਿ ਉਹ ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਜ਼ਰੀਏ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਦੇ ਕਰੀਬ ਆਈ। ਓਧਰ ਹਾਫਿਜ਼ ਵੀ ਆਸੀਆ ਨੂੰ ਆਪਣੀ ਮੂੰਹ ਬੋਲੀ ਭੈਣ ਦੱਸਦਾ ਹੈ। ਆਸੀਆ ਨਾਲ ਹੀ ਦੋ ਵੱਖਵਾਦੀ ਨੇਤਾਵਾਂ ਤੋਂ ਇਨ੍ਹੀਂ ਦਿਨੀਂ ਐੱਨ. ਆਈ. ਏ. ਪੁੱਛ-ਗਿੱਛ ਕਰ ਰਹੀ ਹੈ।


Tanu

Content Editor

Related News